ਸੀ.ਪੀ.ਆਈ. (ਐੱਮ-ਐੱਲ) ਨਿਊ ਡੈਮੋਕਰੇਸੀ ਨੇ ਪਨਿਆੜ ਵਿਖੇ ਕੀਤੀ ਸਿਆਸੀ ਕਾਨਫਰੰਸ

ਪੰਜਾਬ


ਗੁਰਦਾਸਪੁਰ, 9 ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ).;

ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਪਨਿਆੜ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਰਾਜ ਕੁਮਾਰ ਪੰਡੋਰੀ ਨੇ ਨਿਭਾਈ।ਇਸ ਮੌਕੇ ਗੀਤ ਸੰਗੀਤ ਮੰਡਲੀ ਨਿਰਮਲ ਸਿੰਘ ਨਿੰਮਾ ਬੌਬਾ ਵਾਲੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੀ ਕਥਾ ਆਪਣੇ ਗੀਤਾਂ ਰਾਹੀਂ ਹਾਜ਼ਿਰ ਪਾਰਟੀ ਕਾਰਕੁੰਨਾ ਸਾਹਮਣੇ ਪੇਸ਼ ਕੀਤੀ। ਪ੍ਰਧਾਨਗੀ ਮੰਡਲ ਵਿਚ ਤਰਲੋਕ ਸਿੰਘ ਬਹਿਰਾਮਪੁਰ, ਮੇਜਰ ਸਿੰਘ ਕੋਟ ਟੋਡਰ ਮਲ, ਸੁਖਦੇਵ ਰਾਜ ਬਹਿਰਾਮਪੁਰ, ਸਤਬੀਰ ਸਿੰਘ ਸੁਲਤਾਨੀ, ਸੁਰਿੰਦਰ ਕੌਰ, ਵਿਕਰਮ ਸਿੰਘ ਸੁਸ਼ੋਭਿਤ ਹੋਏ।
ਇਸ ਮੌਕੇ ਕਾਨਫਰੰਸ ਦੀ ਸ਼ੁਰੂਆਤ ਵਿਚ ਸ਼ਹੀਦਾਂ ਨੂੰ ਪਾਰਟੀ ਆਗੂਆਂ, ਪਾਰਟੀ ਕਾਰਕੁੰਨਾ ਅਤੇ ਪਰਿਵਾਰ ਨੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਮਈ ਮਹੀਨੇ ਦੇ ਵਿੱਚ ਹਿੰਦ-ਪਾਕਿ ਜੰਗ ਦਾ ਮਾਹੌਲ ਸਿਰਜ ਕੇ ਆਪਣੇ ਸਿਆਸੀ ਹਿੱਤ ਪੂਰਾ ਕਰਨ ਦੀ ਕੋਝੀ ਚਾਲ ਕੇਂਦਰ ਦੀ ਭਾਜਪਾ ਸਰਕਾਰ ਚਲ ਰਹੀ ਹੈ।ਭਾਰਤ ਪਾਕ ਵਿਚਕਾਰ ਬਣੇ ਜੰਗ ਦੇ ਮਾਹੌਲ ਤੋਂ ਬਾਅਦ ਮੋਦੀ ਸਰਕਾਰ ਦਾ ਇਹ ਕਹਿਣਾ ਕਿ ਆਪ੍ਰੇਸ਼ਨ ਸਿੰਧੂਰ ਜਾਰੀ ਹੈ, ਅਸਲ ਵਿੱਚ ਬਿਹਾਰ ਚੋਣਾਂ ਜਿੱਤਣ ਸਿਆਸੀ ਸਟੰਟ ਹੈ।ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਵੱਲੋਂ ਪੁਲਵਾਮਾ ਹਮਲੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਸੀ, ਇਸ ਕਰਕੇ ਪਹਿਲਗਾਮ ਹਮਲੇ ਨੂੰ ਨਿਰਾ ਅੱਤਵਾਦੀ ਹਮਲੇ ਵੱਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਦੋਨ੍ਹੋਂ ਹੀ ਮੁਲਕਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਲਈ ਜੰਗ ਦੇ ਹਾਲਾਤ ਬਣਾਏ ਸਨ, ਅਤੇ ਹਨ ਆਪਣੇ ਗੋਦੀ ਮੀਡੀਆ ਜਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਉਹਨਾਂ ਮੋਦੀ ਦੇ ਬਿਆਨ ਨੂੰ ਖੰਡਨ ਕਰਦਿਆਂ ਕਿਹਾ ਕਿ ਮੋਦੀ ਦਾ ਇਹ ਕਹਿਣਾ ਕਿ ਭਾਰਤ ਦਾ ਡਿਫੈਂਸ ਸਿਸਟਮ ਬਿਲਕੁਲ ਆਤਮ ਨਿਰਭਰ ਹੋ ਗਿਆ ਹੈ ਬਿਲਕੁਲ ਕੋਰਾ ਝੂਠ ਹੈ ਜਦ ਕਿ ਹਕੀਕਤ ਹੈ ਕੇ ਭਾਰਤ ਦੇ ਡਿਫੈਂਸ ਉਦਯੋਗ ਵਿੱਚ 70 ਪ੍ਰਤੀਸ਼ਤ ਦੇ ਕਰੀਬ ਵਿਦੇਸ਼ੀ ਨਿਵੇਸ਼ ਹੈ।


ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫਿਰਕੂ ਏਜੰਡੇ ਨੂੰ ਨੰਗਾ ਕਰਦਿਆ ਕਿਹਾ ਕੇ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਜਿਸ ਤਹਿਤ ਮੁਸਲਿਮ ਭਾਈਚਾਰੇ ਨਾਲ ਸਬੰਧਤ ਜਮੀਨਾਂ ਲਈ ਬਣੇ ਵਕਫ ਬੋਰਡ ਦੇ ਕਾਨੂੰਨ ਵਿੱਚ ਬਦਲਾਅ ਕੀਤੇ ਹਨ, ਅਤੇ ਇਹਨਾਂ ਬੋਰਡਾਂ ਦੇ ਮੈਂਬਰ ਗੈਰ ਮੁਸਲਿਮ ਨੂੰ ਬਣਾਉਣ ਦੀ ਤਜਵੀਜ਼ ਰੱਖੀ ਹੈ ਜਦ ਕਿ ਹਿੰਦੂ ਮੰਦਿਰਾਂ ਅਤੇ ਟਰੱਸਟਾਂ ਦੀਆਂ ਹਜ਼ਾਰਾਂ ਏਕੜ ਜਮੀਨਾਂ ਵਿੱਚ ਗੈਰ ਹਿੰਦੂ ਨੂੰ ਮੈਂਬਰ ਬਣਾਉਣ ਉੱਪਰ ਭਾਜਪਾ ਸਰਕਾਰ ਬਿਲਕੁਲ ਚੁੱਪ ਹੈ।ਜਿਸ ਤੋਂ ਜ਼ਾਹਿਰ ਹੈ ਕਿ ਕਾਨੂੰਨਾਂ ਵਿੱਚ ਸੋਧਾਂ ਰਹੀ ਦੇਸ਼ ਵਿੱਚ ਘਟ ਗਿਣਤੀ ਨਾਲ ਸੰਬੰਧਤ ਜ਼ਮੀਨਾਂ ਨੂੰ ਨੱਪਣ ਦੀ ਤਿਆਰੀ ਹੈ।
ਸਤਬੀਰ ਸਿੰਘ ਸੁਲਤਾਨੀ ਤੇ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਿਖਾਵਾ ਹੈ।ਅਗਰ ਪੰਜਾਬ ਸਰਕਾਰ ਸੱਚਮੁੱਚ ਨਸ਼ਿਆਂ ਨੂੰ ਬੰਦ ਕਰਨ ਲਈ ਗੰਭੀਰ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦੁਆਰਾ ਬਣਾਈ ਨਸ਼ਾ ਤਸਕਰਾਂ ਦੀ ਲਿਸਟ ਨੂੰ ਜਨਤਕ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰੇ।ਪਰ ਇਹਨਾਂ ਵੱਡੇ ਮਗਰਮੱਛਾਂ ਉੱਪਰ ਕਾਰਵਾਈ ਕਰਨ ਦੀ ਬਜਾਏ ਸਰਕਾਰ ਪੰਜਾਬ ਦੇ ਨਸ਼ਾ ਪੀੜਤ ਨੌਜਵਾਨਾਂ ਨੂੰ ਫੜ ਫੜ ਕੇ ਜੇਲੀ ਸੁੱਟ ਰਹੀ ਹੈ ਤੇ ਉਹਨਾਂ ਦੇ ਘਰ ਢਾਹ ਰਹੀ ਹੈ।
ਮਜ਼ਦੂਰ ਆਗੂ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰਪਾਲ ਪਨਿਆੜ ਨੇ ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਦੀ ਇਸ ਸਿਆਸੀ ਕਾਨਫਰੰਸ ਵਿੱਚ ਪੁੱਜੇ ਪਾਰਟੀ ਕਾਰਕੁੰਨਾ ਦਾ ਕਾਨਫਰੰਸ ਦਾ ਹਿੱਸਾ ਬਣਨ ਤੇ ਧੰਨਵਾਦ ਕੀਤਾ ਗਿਆ ਸੀ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸੁਪਨਿਆਂ ਦੇ ਸਮਾਜ ਨੂੰ ਬਣਾਉਣ ਦਾ ਅਹਿਦ ਕੀਤਾ।ਇਸ ਮੌਕੇ ਕਾਮਰੇਡ ਅਮਰੀਕ ਸਿੰਘ ਪਨਿਆੜ ਦਾ ਪਰਿਵਾਰ ਤੋਂ ਇਲਾਵਾ ਪਿੰਡ ਦੇ ਕਿਰਤੀ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।ਇਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ ਲਵਪ੍ਰੀਤ ਖੋਜੇਪੁਰ ਵੱਲੋਂ ਨਿਭਾਈ ਗਈ, ਜਦਕਿ ਪਿੰਡ ਪਨਿਆੜ ਦੇ ਲੋਕਾਂ ਵੱਲੋਂ ਆਏ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।