ਲੁਧਿਆਣਾ, 10 ਜੂਨ,ਬੋਲੇ ਪੰਜਾਬ ਬਿਉਰੋ;
ਸੂਆ ਰੋਡ ’ਤੇ ਇੰਦਰਾ ਪਾਰਕ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦੀ ਇੱਕ ਨਾਬਾਲਿਗ ਲੜਕੀ ਦੀ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਹਸੀਨਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਰਿਪੋਰਟ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਂਤੀ ਨਗਰ, ਗਿਆਸਪੁਰਾ ਵਾਸੀ ਜਮਾਲੂਦੀਨ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ’ਚ ਇੱਕ ਫੈਕਟਰੀ ’ਚ ਕੰਮ ਕਰਦਾ ਹੈ ਅਤੇ ਉਸ ਦੀ ਧੀ ਹਸੀਨਾ ਨੇੜਲੇ ਸਕੂਲ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ। ਉਨ੍ਹਾਂ ਮੁਤਾਬਕ, ਨੀਤੀਸ਼ ਨਾਂ ਦਾ ਇੱਕ ਨੌਜਵਾਨ ਜੋ ਉਨ੍ਹਾਂ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ ਅਤੇ ਨੇੜੇ ਹੀ ਰਹਿੰਦਾ ਹੈ, ਆਮ ਤੌਰ ’ਤੇ ਹਸੀਨਾ ਨੂੰ ਪਾਰਕ ਆਦਿ ਘੁਮਾਉਣ ਲਈ ਲੈ ਜਾਂਦਾ ਸੀ।
ਘਟਨਾ ਵਾਲੇ ਦਿਨ ਵੀ ਨੀਤੀਸ਼ ਹਸੀਨਾ ਅਤੇ ਇਕ ਹੋਰ ਗੁਆਂਢੀ ਲੜਕੀ ਨੂੰ ਪਾਰਕ ਵਿਖੇ ਲੈ ਕੇ ਜਾ ਰਿਹਾ ਸੀ। ਜਦੋਂ ਉਹ ਇੰਦਰਾ ਪਾਰਕ ਨੇੜੇ ਮੋਟਰਸਾਈਕਲ ’ਤੇ ਪਹੁੰਚੇ, ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਕਾਰਨ ਹਸੀਨਾ ਦੀ ਮੌਤ ਹੋ ਗਈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।












