ਚੰਡੀਗੜ੍ਹ, 12 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ।ਜੰਮ੍ਹਾਬੰਦੀ ਪੋਰਟਲ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਨਵੀਂ ਸਹੂਲਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਨਲਾਈਨ ਲਾਂਚ ਕੀਤਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਫ਼ਰਦ ਜਾਂ ਜੰਮ੍ਹਾਬੰਦੀ ਲਈ ਕਿਸੇ ਨੂੰ ਵੀ ਤਹਿਸੀਲ ਜਾਂ ਪਟਵਾਰੀ ਕੋਲ ਚੱਕਰ ਲਗਾਉਣ ਦੀ ਲੋੜ ਨਹੀਂ। ਸਾਰਾ ਕੰਮ ਆਨਲਾਈਨ ਸਿੱਧਾ ਤੁਹਾਡੇ ਮੋਬਾਈਲ ’ਤੇ ਹੋਵੇਗਾ।ਹੁਣ ਤੁਹਾਡੀ ਜੰਮ੍ਹਾਬੰਦੀ ਦੀ ਨਕਲ ਵਟਸਐਪ ’ਤੇ ਮਿਲੇਗੀ। ਜਿਸ ਵਿਚ ਡੀਜੀਟਲ ਸਾਈਨ ਅਤੇ QR ਕੋਡ ਹੋਵੇਗਾ।
ਰਜਿਸਟਰੀ ਤੋਂ 30 ਦਿਨ ਬਾਅਦ, ਖੁਦ-ਬ-ਖੁਦ ਮਾਲਕਾਣਾ ਹੱਕਾਂ ਦਾ ਬਦਲਾਅ ਹੋਵੇਗਾ।ਕੋਈ ਅਰਜ਼ੀ, ਕੋਈ ਕਤਾਰ ਨਹੀਂ ਹੋਵੇਗੀ। ਨਵੀਂ ਰਜਿਸਟਰੀ ਤੋਂ 30 ਦਿਨ ਬਾਅਦ ਤੁਹਾਡਾ ਨਾਂ ਆਟੋਮੈਟਿਕ ਸਿਸਟਮ ਨਾਲ ਅਪਡੇਟ ਹੋਵੇਗਾ।
ਜੇਕਰ ਜ਼ਮੀਨ ਦੇ ਕਾਗਜ਼ਾਂ ’ਚ ਕੋਈ ਗਲਤੀ ਹੋਵੇ, ਤਾਂ ਤੁਸੀਂ ਘਰ ਬੈਠੇ ਹੀ ਉਹ ਠੀਕ ਕਰਵਾ ਸਕਦੇ ਹੋ।












