ਜ਼ਿੰਦਗੀ ਵਿੱਚ ਸਿਹਤ, ਮਾਨਸਿਕ, ਵਿੱਤੀ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਵਿਅਕਤੀ ਤਰੱਕੀ ਕਰਦਾ ਹੈ: ਰੋਟੇਰੀਅਨ ਅਮਿਤ ਸਿੰਗਲਾ ਸੀਏ

ਪੰਜਾਬ

ਅਧਿਆਪਕ ਅਤੇ ਲੇਖਕ ਰਾਬਿੰਦਰ ਸਿੰਘ ਰੱਬੀ ਦੀ ਪੁਸਤਕ ‘ਆਓ ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ’ ਨੂੰ ਲੋਕ ਅਰਪਣ ਕੀਤਾ

ਰਾਜਪੁਰਾ, 13 ਜੂਨ,ਬੋਲੇ ਪੰਜਾਬ ਬਿਊਰੋ;

ਨਿਰਮਾਣ-2025 ਸਮਾਰੋਹ ਦੌਰਾਨ ਪ੍ਰਮੁੱਖ ਬੁਲਾਰਿਆਂ ਨੇ ਸ੍ਰੋਤਿਆਂ ਨੂੰ ਜ਼ਿੰਦਗੀ ਵਿੱਚ ਸਰੀਰਕ, ਮਾਨਸਿਕ, ਵਿੱਤੀ ਅਤੇ ਸਮਾਜਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਰੋਟੇਰੀਅਨ ਸੀਏ ਅਮਿਤ ਸਿੰਗਲਾ ਨੇ ਆਪਣੇ ਕਿਹਾ ਕਿ ਜ਼ਿੰਦਗੀ ਵਿੱਚ ਸਿਹਤ, ਮਾਨਸਿਕ, ਵਿੱਤੀ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਵਿਅਕਤੀ ਤਰੱਕੀ ਕਰਦਾ ਹੈ।
ਸਮਾਰੋਹ ਦੇ ਸਰਪ੍ਰਸਤ ਪ੍ਰਸਿੱਧ ਲੇਖਕ ਆਥਰ ਸ਼ੈਰੀ ਨੇ ਪਬਲਿਕ ਸਪੀਕਿੰਗ ਦੀ ਮਹੱਤਤਾ ਨੂੰ ਵਿਸਥਾਰ ਨਾਲ ਰੋਸ਼ਨ ਕਰਦਿਆਂ ਕਿਹਾ ਕਿ ਵਿਅਕਤੀ ਦੀ ਅਵਾਜ਼, ਭਾਸ਼ਾ, ਵਿਚਾਰ ਅਤੇ ਵਿਸ਼ਾ ਦੀ ਸਮਝ, ਉਸ ਦੇ ਬੋਲਣ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸੰਵੇਦਨਸ਼ੀਲਤਾ ਅਤੇ ਸਾਫ਼ ਸੋਚ ਇੱਕ ਵਕਤਾ ਨੂੰ ਲੋਕਾਂ ਦੇ ਦਿਲਾਂ ਤੱਕ ਪਹੁੰਚਾਉਂਦੀ ਹੈ। ਜਸ਼ਨ ਰੈਜੀਡੈਂਸੀ ਵਿਖੇ ਆਯੋਜਿਤ ਨਿਰਮਾਣ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਡਾ. ਮੁਨੀਸ਼ ਜਿੰਦਲ ਨੇ ਆਰਟੀਫਿਸ਼ਲ ਇੰਟੈਲੀਜੈਂਸ, ਨਿਸ਼ਾਂਤ ਵਰਮਾ ਨੇ ਪਬਲਿਕ ਡੀਲਿੰਗ, ਗੁਰਨੰਦਨ ਸਿੰਘ ਨੇ ਦਿਮਾਗ ਨੂੰ ਚੁਸਤ ਕਰਨ, ਇੰਜੀ: ਖੁਸ਼ਬੂ ਨੇ ਨਾਰੀ ਸ਼ਸ਼ਕਤੀਕਰਨ, ਸ਼ਸ਼ੀ ਭੂਸ਼ਣ ਗੌੜ ਅਤੇ ਤਜਿੰਦਰ ਸਿੰਘ ‘ਮਸਤ’ ਨੇ ਸੰਤੁਲਿਤ ਭੋਜਨ ਅਤੇਸਿਹਤ ਸੰਭਾਲ ਵਿਸ਼ੇ ਤੇ ਆਪਣੇ ਵਿਚਾਰ ਸਭਨਾਂ ਨਾਲ ਸਾਂਝੇ ਕੀਤੇ। ਵਿਜੇ ਮੈਨਰੋ ਹਲਕਾ ਸਿੱਖਿਆ ਕੋਆਰਡੀਨੇਟਰ ਰਾਜਪੁਰਾ, ਦੌਲਤ ਰਾਮ ਹਲਕਾ ਸਿੱਖਿਆ ਕੋਆਰਡੀਨੇਟਰ ਘਨੌਰ, ਅਮਰਜੀਤ ਸਿੰਘ ਲਿੰਕਨ, ਗੁਲਸ਼ਨ ਖੁਰਾਨਾ, ਦਿਨੇਸ਼ ਪੁਰੀ ਜ਼ਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਸੇਫਟੀ ਟਰਸਟ ਪੰਜਾਬ, ਅਰਚਨਾ ਗੌੜ ਪੀਬੀ ਈਵੈਂਟਸ ਦਿੱਲੀ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਸਿਹਤ, ਨੈਤਿਕ ਮੁੱਲਾਂ ਅਤੇ ਆਤਮ-ਉੱਨਤੀ ਨੂੰ ਅਪਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ।
ਰਾਜਿੰਦਰ ਸਿੰਘ ਚਾਨੀ ਅਤੇ ਰਹਿਮਤਜੋਤ ਕੌਰ ਨੇ ਪੂਰੇ ਸਮਾਰੋਹ ਦੌਰਾਨ ਮੰਚ ਦਾ ਸਰਲ ਸੰਚਾਲਨ ਕੀਤਾ, ਜੋ ਸਾਰੇ ਪ੍ਰੋਗਰਾਮ ਦੀ ਰੂਹ ਬਣਿਆ ਰਿਹਾ।
ਇਸ ਮੌਕੇ ਉੱਤੇ ਅਧਿਆਪਕ ਰਾਬਿੰਦਰ ਸਿੰਘ ਰੱਬੀ ਦੀ ਪੰਜਾਬੀ ਭਾਸ਼ਾ ਪ੍ਰਤੀ ਸਮਰਪਿਤ ਪੁਸਤਕ “ਆਓ ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ” ਦੀ ਘੁੰਡ ਚੁਕਾਈ ਕੀਤੀ ਗਈ।
ਸਮਾਰੋਹ ਵਿਚ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਐਂਡ ਗਾਇਡ ਪੰਜਾਬ, ਦਿਨੇਸ਼ ਪੁਰੀ ਜ਼ਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਸੇਫਟੀ ਟਰਸਟ ਪੰਜਾਬ, ਅਤੇ ਪਰਮਿੰਦਰ ਕੌਰ ਭਾਟੀ ਡੱਬਵਾਲੀ, ਕਰਨੈਲ ਸਿੰਘ ਸੰਘਰੀਆ, ਭਾਗੀਰਥ ਕਟਾਰੀਆ ਬੀਕਾਨੇਰ ਵਰਗੇ ਬੁਲਾਰਿਆਂ ਨੇ ਨੌਜਵਾਨੀ ਨੂੰ ਆਤਮ-ਚਿੰਤਨ, ਮਿਹਨਤ ਅਤੇ ਨੈਤਿਕ ਅਮਲ ਦੀ ਰਾਹ ਦੱਸਦੇ ਹੋਏ ਉਨ੍ਹਾਂ ਨੂੰ ਸਮਾਜ ਵਿਚ ਰਚਨਾਤਮਕ ਭੂਮਿਕਾ ਨਿਭਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਵਿਤਰੀ ਦੇਵੀ, ਇੰਦੂ ਧੀਮਾਨ, ਯਾਦਵਿੰਦਰ ਧੀਮਾਨ, ਰਮਨਦੀਪ ਸਿੰਘ, ਨਵਦੀਪ ਸਿੰਘ, ਜਸਵੀਰ ਕੌਰ, ਸੋਨਿਕਾ, ਦੀਪਕ ਵਰਮਾ, ਨਰੇਸ਼ ਆਹੂਜਾ, ਸੁਰਿੰਦਰ ਸਿੰਘ ਪ੍ਰਧਾਨ ਸਾਹਿਤ ਸਭਾ ਮੋਰਿੰਡਾ, ਉਦਿਤ ਗੌੜ, ਜਸਵੀਰ ਸਿੰਘ ਸ਼ਿੰਦਾ, ਮਨੀਸ਼ ਅਰੋੜਾ, ਵਰਿੰਦਰਜੀਤ ਕੌਰ, ਮੌਨਿਕਾ ਜੌੜਾ, ਕਰਨੈਲ ਸਿੰਘ ਸੰਘਰੀਆ, ਪੂਜਾ ਗੌੜ, ਪਾਯਲਟ ਵਰਮਾ, ਪਰਮਜੀਤ ਕੌਰ, ਰਾਜ ਕੁਮਾਰ ਬੁੱਧ, ਪਰਮਿੰਦਰ ਕੌਰ ਸ਼ੇਰਗੜ੍ਹ, ਭਾਗੀਰਥ ਕਟਾਰੀਆ ਬੀਕਾਨੇਰ, ਸੌਦਾਗਰ ਸਿੰਘ ਨਰੂਆਣਾ, ਸਾਧਨਾ ਸ਼ੇਰਗੜ੍ਹ, ਸੁਖਪ੍ਰੀਤ ਕੌਰ, ਕੋਮਲ, ਮੋਨਿਕਾ, ਭੂਪ ਸਿੰਘ ਢਾਕਾ, ਗੁੱਡੀ, ਪੂਨਮ ਦੇਵੀ, ਬਿਮਲਾ ਦੇਵੀ ਅਤੇ ਹੋਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।