ਤਿੰਨ ਮਹੀਨੇ ਤੋਂ ਤਨਖਾਹਾਂ ਨਾਂ ਮਿਲਣ ਅਤੇ ਕੱਚੇ ਕਾਮਿਆ ਨੂੰ ਬਿਨਾ ਸ਼ਰਤ ਪੱਕੇ ਨਾਂ ਕਰਨ ਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ
ਚੰਡੀਗੜ੍ਹ 12ਜੂਨ ,ਬੋਲੇ ਪੰਜਾਬ ਬਿਊਰੋ
ਜੰਗਲਾਤ ਦੇ ਫੀਲਡ ਕਾਮਿਆਂ ਦੀ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ,ਅਤੇ ਜਸਵਿੰਦਰ ਸਿੰਘ ਸੌਜਾ ਸੂਬਾ ਸਕੱਤਰ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕਾਮਿਆ ਦੀਆ ਮੰਗਾਂ ਸਬੰਧੀ ਵਣ ਮੰਤਰੀ ਅਤੇ ਵਿੱਤ ਮੰਤਰੀ ਜੀ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਇਕ ਵੀ ਮੰਗ ਦਾ ਹੱਲ ਨਹੀ ਹੋਈਆ ਪੰਜਾਬ ਕੈਬਨਿਟ ਵਿੱਚ ਜਗਲਾਤ ਦੇ ਫੀਲਡ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਅਜੰਡਾ ਪਾਸ ਕਰਨ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਿਛਲੇ ਤਿੰਨ ਮਹੀਨਿਆਂ ਤੋਂ ਫੀਲਡ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਹਨ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਬੇਚੈਨੀ ਪਾਈ ਜਾ ਰਹੀ ਹੈ ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਕਿ 17 ਜੂਨ ਨੂੰ ਜਿਮਨੀ ਚੋਣ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਵਿਖੇ ਰੋਸ ਧਰਨਾ-ਪ੍ਰਦਰਸ਼ਨ ਜਾਵੇਗਾ
ਚੇਅਰਮੈਨ ਵਿਰਸਾ ਸਿੰਘ ਚਹਿਲ ਅਤੇ ਵਿੱਤ ਸਕੱਤਰ ਅਮਨਦੀਪ ਸਿੰਘ ਛੱਤ ਬੀੜ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਵਿਚ ਨਵੇਂ ਕੰਮ ਚਲਾਉਣ ਲਈ, ਰੁੱਖਾਂ ਅਤੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਅਕਾਲੀ, ਕਾਂਗਰਸ ਸਰਕਾਰਾਂ ਦੇ ਸਮੇਂ ਜੰਗਲਾਤ ਦੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਗਏ ਸਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਪ੍ਰਧਾਨ/ ਸਕੱਤਰ ਵੱਲੋਂ 17 ਜੂਨ ਦੀ ਲੁਧਿਆਣਾ ਰੈਲੀ ਵਿੱਚ ਸਮੂਹ ਜ਼ਿਲਿਆਂ ਦੇ ਫੀਲਡ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਕਿਹਾ ਗਿਆ। ਮੀਟਿੰਗ ਵਿੱਚ ਸਾਮਿਲ ਸੂਬਾਈ ਆਗੂ ਬਲਵੀਰ ਸਿੰਘ ਤਰਨਤਾਰਨ, ਜਸਪਾਲ ਜੱਸੀ ਬਠਿੰਡਾ,ਰਣਜੀਤ ਗੁਰਦਾਸਪੁਰ ਕੇਵਲ ਕ੍ਰਿਸ਼ਨ ਨਵਾਂਸ਼ਹਿਰ ਸੇਰ ਸਿੰਘ , ਜਸਵਿੰਦਰ ਸਿੰਘ ਬੀੜਤਲਾਬ, ਸਤਨਾਮ ਸਿੰਘ ਸੰਗਰੂਰ ਮੀਤ ਪ੍ਰਧਾਨ,ਮਲਕੀਤ ਸਿੰਘ ਮੁਕਤਸਰ,ਰਵੀਕਾਂਤ ਰੋਪੜ,ਅਮਿ੍ਤਪਾਲ ਸਿੰਘ,ਸੁਲੱਖਣ ਸਿੰਘ ਮੋਹਾਲੀ,ਸੁਖਦੇਵ ਸਿੰਘ ਜਲੰਧਰ,ਰਵੀ ਕੁਮਾਰ ਲੁਧਿਆਣਾ,ਗੁਰਬੀਰ ਸਿੰਘ ਫਿਰੋਜ਼ਪੁਰ,ਬਲਰਾਜ ਸਿੰਘ ਪਠਾਨਕੋਟ,ਬੱਬੂ ਸਿੰਘ ਮਾਨਸਾ ਭੁਵਿਸਨ ਲਾਲ ਜਲੰਧਰ,ਕੁਲਦੀਪ ਸਿੰਘ ਗੁਰਦਾਸਪੁਰ,ਪਵਨ ਕੁਮਾਰ ਹੁਸ਼ਿਆਰਪੁਰ,ਭੁਪਿੰਦਰ ਸਿੰਘ ਦਸੂਹਾ ਅਜੇ ਹੁਸ਼ਿਆਰਪੁਰ ਅਤੇ ਕਰਮ ਸਿੰਘ ਹਰੀਕੇ ਪੱਤਣ ਆਦਿ ਆਗੂ ਵੀ ਹਾਜਰ ਹੋਏ।












