14 ਜੂਨ ਨੂੰ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਾਂਝੇ ਫਰੰਟ ਦੀ ਸੂਬਾ ਪੱਧਰੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਂਨਸ਼ਨ ਸ਼ਮੂਲੀਅਤ ਕਰਨਗੇ

ਪੰਜਾਬ

ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ ਇਹ ਰੈਲੀ

ਫਤਿਹਗੜ੍ਹ ਸਾਹਿਬ,13 ਜੂਨ (ਮਲਾਗਰ ਖਮਾਣੋਂ)

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੇ ਪੈਨਸਨ ਸਾਥੀ 14 ਦੀ ਲੁਧਿਆਣਾ ਦੀ ਰੋਸ ਰੈਲੀ ਵਿੱਚ ਸ਼ਾਮਲ ਹੋਣਗੇ । ਖਮਾਣੋਂ, ਅਮਲੋਹ , ਸ੍ਰੀ ਫਤਿਹਗੜ੍ਹ ਸਾਹਿਬ, ਸਰਹਿੰਦ ਤੂੰ ਬੱਸਾਂ ਦੇ ਰੂਟ ਤੈਅ ਕੀਤੇ ਗਏ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਗੂ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ , ਜਸਵਿੰਦਰ ਸਿੰਘ ਆਹਲੂਵਾਲੀਆ ,ਦੀਦਾਰ ਸਿੰਘ ਢਿੱਲੋ, ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਹੁਣ ਤੱਕ 2,59 ਦਾ ਗੁਣਾਕ ਅਤੇ ਡੀ, ਏ ਦੀਆਂ ਕਿਸ਼ਤਾਂ ਦਾ ਬਕਾਏ ਤੇ ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ/ ਪੈਨਸ਼ਨ ਨੂੰ 55% ਡੀ ਏ ਦਿੱਤਾ ਜਾ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਵੱਲੋਂ 42% ਹੀ ਡੀ ਏ ਮਿਲ਼ਦਾ ਹੈ ਜਿਵੇਂ ਕੈਸ ਲੈਸ ਸਕੀਮ ਨੂੰ ਮੁੜ ਸੋਧ ਕੇ ਲਾਗੂ ਕਰਨ ਮੈਡੀਕਲ ਭੱਤਾ 2000/ ਰੁਪਏ ਕਰਨਾ ਦੀ ਮੰਗ ਕੀਤੀ ਜਾਦੀ ਕੇਂਦਰ ਤਰਾਂ 7 ਵੇ ਪੇ ਕਮਿਸ਼ਨ ਬਣਾਉਣ,ਪਰ ਸਾਂਝੇ ਫਰੰਟ ਦੀ ਮੰਗ ਹੈ ਕੱਚੇ ਮੁਲਾਜ਼ਮਾਂ ਪੱਕੇ ਕਰਨ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰੇ ਕਰਨ
ਇਸ ਲਈ ਮਿਤੀ 14/6/2025 ਵਿਧਾਨ ਸਭਾ ਹਲਕੇ ਲੁਧਿਆਣਾ ਪੱਛਮੀ ਵਿਖੇ ਮੁਲਾਜ਼ਮਾਂ ਪੈਨਸ਼ਨਰਾਂ ਵਂਡੀ ਗਿਣਤੀ ਵਿੱਚ ਹਾਜ਼ਰ ਹੋਣਗੇ ।ਇਸ ਮੌਕੇ ਪ੍ਰੀਤਮ ਸਿੰਘ ਨਾਗਰਾ ਧਰਮ ਪਾਲ ਅਜਾਦ, ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਆਹਲੂਵਾਲੀਆ, ਕਰਨੈਲ ਸਿੰਘ ਬੱਸੀ ਪਠਾਣਾਂ, ਕੁਲਵੰਤ ਸਿੰਘ ਢਿੱਲੋਂ, ਮਹਿੰਦਰ ਸਿੰਘ ਜੱਲਾ,ਉਮ ਪ੍ਰਕਾਸ਼ ਬੱਸੀ ਪਠਾਣਾਂ, ਦਰਬਾਰਾ ਸਿੰਘ, ਕੁਲਵੰਤ ਸਿੰਘ ਨੰਦਗੜ੍ਹ ਕਲੋੜ, ਗਿਆਨੀ ਹਰਜਿੰਦਰ ਸਿੰਘ ਖਮਾਣੋ ਲਖਵੀਰ ਸਿੰਘ, ਕਰਮ ਸਿੰਘ, ਕਮਲਜੀਤ ਸਿੰਘ ਆਦੀ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।