ਅੰਮ੍ਰਿਤਧਾਰੀ ਪੰਜਾਬੀ ਨੌਜਵਾਨ ਕੈਨੇਡਾ ‘ਚ ਪੁਲਿਸ ਅਫਸਰ ਬਣਿਆ

ਪੰਜਾਬ


ਲੁਧਿਆਣਾ, 14 ਜੂਨ,ਬੋਲੇ ਪੰਜਾਬ ਬਿਊਰੋ;
ਕਿਲ੍ਹਾ ਰਾਏਪੁਰ ਦੇ ਅਮ੍ਰਿਤਧਾਰੀ ਨੌਜਵਾਨ ਹਰਕਮਲ ਸਿੰਘ, ਜਿਸਨੇ 31 ਮਾਰਚ 2025 ਨੂੰ ਕੈਨੇਡਾ ਦੀ ਆਰ.ਸੀ.ਐਮ.ਪੀ. (Royal Canadian Mounted Police) ਵਿੱਚ ਅਫ਼ਸਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ।
ਹਰਕਮਲ ਦੀ ਇਹ ਉਡਾਣ ਕੋਈ ਆਸਾਨ ਨਹੀਂ ਸੀ। ਦਸਵੀਂ ਦੀ ਪੜ੍ਹਾਈ ਦਸ਼ਮੇਸ਼ ਪਬਲਿਕ ਸਕੂਲ ਕੈਂਡ ਤੋਂ ਅਤੇ ਬਾਰਵੀਂ ਦੀ ਡੇਹਲੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ, ਉਹ ਵੀ ਰੋਜ਼ ਸਾਈਕਲ ਚਲਾ ਕੇ — ਇਹ ਸਫ਼ਰ ਆਮ ਨਹੀਂ, ਬੇਮਿਸਾਲ ਸੀ।
ਉਸਦੇ ਪਿਤਾ ਹੁਕਮ ਸਿੰਘ ਅਤੇ ਦਾਦਾ ਜੀਤ ਸਿੰਘ ਦੱਸਦੇ ਹਨ ਕਿ ਪਰਿਵਾਰ ਨੇ ਸਿਰਫ਼ ਦਿਲੋਂ ਦੁਆ ਕੀਤੀ, ਕਾਮਯਾਬੀ ਹਰਕਮਲ ਨੇ ਖੁਦ ਲਿਖੀ।
2015 ਵਿਚ ਵਿਦਿਆਰਥੀ ਵੀਜ਼ੇ ਰਾਹੀਂ ਕੈਨੇਡਾ ਪੁੱਜ ਕੇ, ਹਰਕਮਲ ਨੇ ਆਪਣਾ ਘਰ ਬਣਾਉਣ ਲਈ ਸਕਿਉਰਿਟੀ ਗਾਰਡ ਵਜੋਂ ਰਾਤਾਂ ਦੀ ਨੀਂਦ ਤਿਆਗ ਦਿੱਤੀ। 2022 ਵਿਚ ਉਹ ਕੁਰੈਕਸ਼ਨ ਅਫ਼ਸਰ ਬਣਿਆ ਅਤੇ ਅੱਜ ਉਹ ਕੈਨੇਡਾ ਪੁਲਿਸ ਵਿੱਚ ਇੱਕ ਅਫ਼ਸਰ ਹੈ — ਇੱਕ ਅਜਿਹਾ ਮੰਚ, ਜਿੱਥੇ ਓਹਨਾਂ ਦੀ ਪਹਿਚਾਣ ਹੁਣ ਸਿਰਫ਼ “ਹਰਕਮਲ” ਨਹੀਂ, “ਅਫ਼ਸਰ ਸਿੰਘ” ਵਜੋਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।