ਮੋਗਾ : ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ

ਪੰਜਾਬ


ਕੋਟ ਈਸੇ ਖਾਂ, 14 ਜੂਨ,ਬੋਲੇ ਪੰਜਾਬ ਬਿਊਰੋ;
ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਕਸਬੇ ਵਿਚ ਬੀਤੀ ਰਾਤ ਮੀਂਹ ਅਤੇ ਤੇਜ਼ ਹਵਾ ਦੇ ਚਲਦਿਆਂ ਅਚਾਨਕ ਡਿੱਗੀ ਅਸਮਾਨੀ ਬਿਜਲੀ ਨੇ ਇਕ ਕਿਸਾਨ ਦੀ ਜਾਨ ਲੈ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ, ਦੌਲੇਵਾਲਾ ਮਾਇਰ ਪਿੰਡ ਵਾਸੀ 42 ਸਾਲਾ ਚੰਨ ਸਿੰਘ ਖੇਤਾਂ ਵਿਚ ਕੰਮ ਕਰ ਰਿਹਾ ਸੀ ਜਦ ਮੌਸਮ ਖਰਾਬ ਹੋਣ ਕਾਰਨ ਬਿਜਲੀ ਉਸ ‘ਤੇ ਡਿਗੀ ਅਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਚੰਨ ਸਿੰਘ ਆਪਣੇ ਪਿੱਛੇ ਚਾਰ ਬੱਚੇ,ਦੋ ਧੀਆਂ ਅਤੇ ਦੋ ਪੁੱਤਰ ਛੱਡ ਗਿਆ ਹੈ। ਇਸ ਦੁੱਖਦਾਈ ਹਾਦਸੇ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।