ਨਗਰ ਨਿਗਮ ਕੋਲ ਆਮਦਨ ਦੇ ਸਰੋਤਾਂ ਦੀ ਘਾਟ , ਗਮਾਡਾ ਕੋਲ ਭਰਪੂਰਤਾ ਹੈ: ਮੇਅਰ ਜੀਤੀ ਸਿੱਧੂ

ਪੰਜਾਬ

ਮੋਹਾਲੀ 15 ਜੂਨ,ਬੋਲੇ ਪੰਜਾਬ ਬਿਊਰੋ;

ਮੋਹਾਲੀ ਨਗਰ ਨਿਗਮ ਕੋਲ ਆਮਦਨ ਦੇ ਸੀਮਤ ਸਰੋਤ ਹਨ ਜਿਸ ਕਾਰਨ ਮੋਹਾਲੀ ਸ਼ਹਿਰ ਨੂੰ ਪੂਰੀ ਤਰ੍ਹਾਂ ਵਿਕਸਤ ਕਰਨਾ ਆਸਾਨ ਨਹੀਂ ਹੈ, ਜਦੋਂ ਕਿ ਗਮਾਡਾ ਕੋਲ ਆਮਦਨ ਦੇ ਬਹੁਤ ਸਾਰੇ ਸਰੋਤ ਹਨ, ਇਸ ਲਈ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਮੋਹਾਲੀ ਸ਼ਹਿਰ ਦੇ ਵਿਕਾਸ ਲਈ ਵਿੱਤੀ ਮਦਦ ਕਰਨੀ ਚਾਹੀਦੀ ਹੈ, ਪਰ ਇੱਕ ਵਾਰ ਨਹੀਂ ਸਗੋਂ ਕਈ ਵਾਰ ਅਪੀਲ ਕਰਨ ਦੇ ਬਾਵਜੂਦ, ਨਗਰ ਨਿਗਮ ਮੋਹਾਲੀ ਨੂੰ ਕੋਈ ਵਿੱਤੀ ਮਦਦ ਨਹੀਂ ਦਿੱਤੀ ਜਾ ਰਹੀ ਹੈ। ਉਪਰੋਕਤ ਵਿਚਾਰ ਮੋਹਾਲੀ ਨਗਰ ਨਿਗਮ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਐਤਵਾਰ ਨੂੰ ਸੈਕਟਰ-79 ਗਰੁੱਪ-2 ਕੋ-ਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਲਿਮਟਿਡ ਹਾਊਸਫੈੱਡ ਕੰਪਲੈਕਸ-2 ਵੱਲੋਂ ਲਗਾਏ ਗਏ ਠੰਡੇ ਮਿੱਠੇ ਜਲ ਦੀ ਛਬੀਲ ਵਿੱਚ ਸ਼ਾਮਲ ਹੋਣ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਜ਼ਿਕਰਯੋਗ ਹੈ ਕਿ ਮੋਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਆਉਣ ‘ਤੇ ਇੱਕ ਪਾਸੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਗਏ ਛਬੀਲ ਦਾ ਉਦਘਾਟਨ ਅਰਦਾਸ ਕਰਕੇ ਕੀਤਾ, ਉੱਥੇ ਹੀ ਦੂਜੇ ਪਾਸੇ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮੋਹਨ ਲਾਲ ਨੋਤਾ , ਉਪ ਪ੍ਰਧਾਨ ਵਿਜੇ ਚੌਧਰੀ, ਕਿਸ਼ਨ ਲਾਲ, ਧਰਮਪਾਲ, ਸੁਸ਼ੀਲ ਢੀਂਗਰਾ, ਸ਼੍ਰੀਮਤੀ ਪਿੰਕੀ ਅਤੇ ਸ਼੍ਰੀਮਤੀ ਸੀਮਾ ਚੰਦੇਲ, ਸੰਤੋਸ਼ ਕੁਮਾਰ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਮੇਅਰ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮੋਹਨ ਲਾਲ ਨੋਤਾ ਅਤੇ ਉਪ ਪ੍ਰਧਾਨ ਵਿਜੇ ਚੌਧਰੀ ਨੇ ਕਿਹਾ ਕਿ ਨਿਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ, ਜਿਸ ਵਿੱਚ ਹਰ ਕੋਈ ਬਹੁਤ ਉਤਸ਼ਾਹ ਨਾਲ ਸੇਵਾ ਕਰ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।