ਪਟਿਆਲਾ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕੱਚੇ ਕਾਮੇ ਕਰਨਗੇ ਝੰਡਾ ਮਾਰਚ

ਪੰਜਾਬ

ਪਟਿਆਲਾ,15, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ;

16, ਜੂਨ ਨੂੰ ਪਟਿਆਲਾ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ,16 ਜੂਨ ਨੂੰ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਮੂਹ ਆਊਟਸੋਰਸ ਵਰਕਰਾਂ ਵੱਲੋਂ ਝੰਡਾ ਮਾਰਚ ਕੀਤਾ ਜਾਵੇਗਾ ਨਾਲ ਹੀ ਅਣਮਿਥੇ ਸਮੇਂ ਲਈ ਹੜਤਾਲ ਵੀ 10 ਜੂਨ ਤੋਂ ਸ਼ੁਰੂ ਕੀਤੀ ਹੋਈ ਹੈ ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਅੰਦਰ ਨਗੁਣੀਆ ਤਨਖਾਹਾਂ ਤੇ ਲਗਾਤਾਰ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਜਿੰਨਾ ਦੇ ਪਰਿਵਾਰਾਂ ਦੀ ਹਾਲਤ ਨਿੱਘਰਦੀ ਜਾ ਰਹੀ ਹੈ ਹੁਣ ਅਸੀਂ ਇਸ ਸੰਘਰਸ਼ ਦੇ ਦੌਰਾਨ ਆਪਣੀਆਂ ਮੁੱਖ ਮੰਗਾਂ ਨੂੰ ਪੂਰਾ ਕਰਾਉਣ ਲਈ ਅਣਮਿਥੇ ਸਮੇਂ ਲਈ ਧਰਨੇ ਉੱਪਰ ਡਟੇ ਹੋਏ ਹਾਂ ਤੇ ਆਪਣੀਆ ਮੰਗਾਂ ਪ੍ਰਤੀ ਦਸਿਆ ਕਿ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ
ਆਲ ਇੰਡੀਆ 15ਵੀਂ ਕਿਰਤ ਲੇਬਰ ਕਾਨਫਰੰਸ ਦੇ ਮੁਤਾਬਕ ਵਰਕਰਾਂ ਦੀ ਤਨਖਾਹ 35000 ਤੋਂ 40000ਕੀਤੀ ਜਾਵੇ।
ਜਿਹੜੇ ਮੁਲਾਜ਼ਮਾਂ ਦੀ ਉਮਰ ਰਿਟਾਇਰਮੈਂਟ ਦੇ ਨੇੜੇ ਹੈ ਉਹਨਾਂ ਦੀ ਉਮਰ ਦੀ ਹੱਦ 65 ਸਾਲ ਤੱਕ ਕੀਤੀ ਜਾਵੇ।
ਉਪਰੋਕਤ ਮੰਗਾਂ ਨੂੰ ਹੱਲ ਕਰਵਾਉਣ ਲਈ ਆਲ ਪੰਜਾਬ ਵਿੱਚ ਹੜਤਾਲ ਕੀਤੀ ਗਈ ਹੈ ਇਸ ਤਰਾਂ ਹੀ ਜਥੇਬੰਦੀ ਵੱਲੋਂ 16 ਜੂਨ ਨੂੰ ਪਟਿਆਲਾ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਜੇਕਰ ਉਪਰੋਕਤ ਮੰਗਾਂ ਨੂੰ ਸੂਬਾ ਸਰਕਾਰ ਨੇ ਹੱਲ ਨਾ ਕੀਤਾ ਤਾਂ ਸਾਰੇ ਹੀ ਪੰਜਾਬ ਦੇ ਵਰਕਰਾਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਟੇਟ ਬਾਡੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਮੀਤ ਪ੍ਰਧਾਨ ਅਮਿਤ ਕੁਮਾਰ ਸਮਾਣਾ ਜਨਰਲ ਸਕੱਤਰ ਜਗਵੀਰ ਸਿੰਘ, ਵਾਇਸ ਜਨਰਲ ਸਕੱਤਰ ਮਿਲਖਾ ਸਿੰਘ ਪ੍ਰੈਸ ਸਕੱਤਰ ਨਰਿੰਦਰ ਸ਼ਰਮਾ ਅਮਰੀਕ ਸਿੰਘ ਬਰਨਾਲਾ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ, ਸੱਤਪਾਲ ਸਿੰਘ ਬੀਰਾ ਸਿੰਘ ਬਰੇਟਾ ਕਲਵਿੰਦਰ ਸਿੰਘ ਗਾਂਧੀ ਸਰਦੂਲਗੜ੍ਹ ਜਗਤਾਰ ਸਿੰਘ ਬਠਿੰਡਾ ਅਵਤਾਰ ਸਿੰਘ ਸੰਦੀਪ ਸਿੰਘ ਕੁਲਦੀਪ ਸਿੰਘ ਗੋਗੀ ਭੀਖੀ ਜਗਦੇਵ ਸਿੰਘ ਸੰਜੀਵ ਕੁਮਾਰ ਸੰਜੂ ਕੁਮਾਰ  ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।