“ਸਮਾਜ ਸੇਵਾ ਲਈ ਵੱਡੇ ਮੰਚ ‘ਤੇ ਕਾਰਜ ਕਰਨ ਦਾ ਮੌਕਾ ਮਿਲਣਾ ਮਾਣ ਦੀ ਗੱਲ ਹੈ” — ਰਾਜਿੰਦਰ ਸਿੰਘ ਚਾਨੀ
ਰਾਜਪੁਰਾ, 15 ਜੂਨ ,ਬੋਲੇ ਪੰਜਾਬ ਬਿਉਰੋ:
ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਮੈਂਬਰ ਅਤੇ ਸਮਾਜਸੇਵੀ ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਾਲ 2026-27 ਲਈ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਸੀ.ਏ. ਅਮਿਤ ਸਿੰਗਲਾ ਵੱਲੋਂ ਸਹਾਇਕ ਗਵਰਨਰ ਨਿਯੁਕਤ ਕੀਤਾ ਗਿਆ ਹੈ।
ਰਾਜਿੰਦਰ ਸਿੰਘ ਚਾਨੀ ਇੱਕ ਅਨੁਭਵੀ ਅਧਿਆਪਕ ਹਨ ਜੋ ਅਧਿਆਪਨ ਦੇ ਨਾਲ ਨਾਲ ਕਈ ਸਾਲਾਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ। ਸ੍ਰੀ ਚਾਨੀ ਸਾਲ 2025-26 ਲਈ ਡਿਸਟ੍ਰਿਕਟ ਪਬਲਿਕ ਇਮੇਜ ਕਮੇਟੀ ਦੇ ਵੀ ਸਰਗਰਮ ਮੈਂਬਰ ਹਨ।
ਇਸ ਨਿਯੁਕਤੀ ਉੱਤੇ ਰੋਟਰੀ ਪਰਿਵਾਰ, ਬਾਹਰੀ ਰੋਟਰੀ ਕਲੱਬਾਂ ਅਤੇ ਸਥਾਨਕ ਰੋਟੇਰੀਅਨਾਂ ਵੱਲੋਂ ਰਾਜਿੰਦਰ ਸਿੰਘ ਚਾਨੀ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਰੋਟੇਰੀਅਨ ਘਣਸ਼ਿਆਮ ਕਾਂਸਲ, ਰੋਟੇਰੀਅਨ ਅਮਜਦ ਅਲੀ, ਮਾਨਿਕ ਰਾਜ ਸਿੰਗਲਾ, ਰੋਟੇਰੀਅਨ ਵਿਮਲ ਜੈਨ, ਰੋਟੇਰੀਅਨ ਸੰਜੀਵ ਮਿੱਤਲ, ਰੋਟੇਰੀਅਨ ਵਿਪੁਲ ਮਿੱਤਲ, ਰੋਟੇਰੀਅਨ ਜਿਤੇਨ ਸਚਦੇਵਾ, ਲਲਿਤ ਕੁਮਾਰ, ਰਾਜੇਸ਼ ਨੰਦਾ, ਡਾ. ਇੰਦਰਜੀਤ ਸਿੰਘ ਐਡਵੋਕੇਟ ਪਟਿਆਲਾ, ਅਨਿਲ ਸੂਦ ਸਰਹਿੰਦ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਫਤਹਿਗੜ੍ਹ ਸਾਹਿਬ, ਵਨੀਤ ਸ਼ਰਮਾ ਸਰਹਿੰਦ, ਬਲਬੀਰ ਸਿੰਘ ਖਾਲਸਾ ਰਾਜਪੁਰਾ, ਅਮਰਜੀਤ ਸਿੰਘ ਲਿੰਕਨ, ਨਰੇਸ਼ ਧਮੀਜਾ ਸ਼ਾਮਿਲ ਹਨ।
ਰਾਜਿੰਦਰ ਸਿੰਘ ਚਾਨੀ ਨੇ ਇਸ ਮੌਕੇ ਤੇ ਕਿਹਾ ਕਿ ਇਹ ਨਵਾਂ ਮੰਤਵ ਸਮਾਜਿਕ ਜ਼ਿੰਮੇਵਾਰੀ ਨੂੰ ਹੋਰ ਜ਼ਿਆਦਾ ਸਮਝਣ ਅਤੇ ਨਿਭਾਉਣ ਲਈ ਉਨ੍ਹਾਂ ਲਈ ਇੱਕ ਚੰਗਾ ਮੌਕਾ ਹੈ।












