ਹੰਸਾ ਸਿੰਘ ਬਰਨਾਲਾ ਨੂੰ ਯੂਨੀਅਨ ਦੀ ਮੈਂਬਰਸ਼ਿਪ ਤੋਂ ਕੀਤਾ ਖਾਰਜ
ਪਟਿਆਲਾ,16, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ );
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੇ ਸੂਬਾ ਵਰਕਿੰਗ ਕਮੇਟੀ ਦੇ ਇਜਲਾਸ ਦੌਰਾਨ ਵੱਖ ਵੱਖ ਮਤਿਆਂ ਦੌਰਾਨ ਏਜੰਡੇ ਪੇਸ਼ ਕੀਤੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਇਜਲਾਸ ਵਿੱਚ ਸਮੂਹ ਜ਼ਿਲ੍ਹਿਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ ਅਜੰਡੇ ਦੌਰਾਨ ਅੱਜ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਦੀ ਜਥੇਬੰਦੀ ਨਾਲ ਅਹਿਮ ਮੀਟਿੰਗ ਸੀ ਜਿਸ ਵਿੱਚ ਹੰਸਾ ਸਿੰਘ ਬਰਨਾਲਾ ਨੇ ਮੀਟਿੰਗ ਦੌਰਾਨ ਜਥੇਬੰਦੀ ਨਾਲ ਨਕਾਰਾਤਮਕ ਭੂਮਿਕਾ ਨਿਭਾਈ, ਆਗੂਆਂ ਨੂੰ ਪਹੁੰਚਣ ਤੋਂ ਬਾਅਦ ਦੱਸਿਆ ਗਿਆ ਕਿ ਮੀਟਿੰਗ ਅਧਿਕਾਰੀਆਂ ਵੱਲੋਂ ਰੱਦ ਕੀਤੀ ਗਈ ਹੈ ਜਦੋਂ ਕਿ ਪੂਰੀ ਇਨਕੁਆਰੀ ਦੌਰਾਨ ਇਹ ਪਤਾ ਲੱਗਿਆ ਕਿ ਸਾਜਿਸ਼ ਤਹਿਤ ਹੰਸਾ ਸਿੰਘ ਨੇ ਫੋਨ ਕਰਕੇ ਦਫਤਰ ਵਿੱਚ ਅੱਗੇ ਆਪ ਕਰਵਾਈ ਹੈ ਤੇ ਜਥੇਬੰਦੀ ਦੇ ਪਹੁੰਚੇ ਆਗੂਆਂ ਨੂੰ ਝੂਠ ਬੋਲਿਆ ਗਿਆ ਹੈ। ਜਿਸ ਵਿੱਚ ਜਥੇਬੰਦੀ ਨੇ ਬਹੁਤ ਸੰਮਤੀ ਨਾਲ ਇਹ ਮਤਾ ਲਿਆਂਦਾ ਕਿ ਹੰਸਾ ਸਿੰਘ ਨੂੰ ਜੋ ਸਮਾਂ ਦਿੱਤਾ ਗਿਆ ਸੀ ਉਹ ਪੂਰਾ ਹੋ ਗਿਆ ਹੈ ਹੁਣ ਉਹ ਵਰਕਰਾਂ ਦੇ ਹਿੱਤਾਂ ਦੀ ਗੱਲ ਨਹੀਂ ਕਰ ਰਿਹਾ ਇਸ ਲਈ ਇਸ ਮਤੇ ਦੌਰਾਨ ਹੰਸਾ ਸਿੰਘ ਨੂੰ ਜਿਲਿਆਂ ਦੀ ਬਹੁਤ ਸੰਮਤੀ ਨਾਲ ਸੂਬਾ ਪ੍ਰਧਾਨਗੀ ਤੋਂ ਲਾਂਭੇ ਕਰਕੇ ਦਰਸਬੀਰ ਸਿੰਘ ਹੁਸ਼ਿਆਰਪੁਰ ਨੂੰ ਸੂਬਾ ਪ੍ਰਧਾਨ ਅਤੇ ਕੁਲਦੀਪ ਸਿੰਘ ਸੰਗਰੂਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਦੌਰਾਨ ਇਹ ਵੀ ਮਤਾ ਪਾਇਆ ਗਿਆ ਹੈ ਕਿ ਹੰਸਾ ਸਿੰਘ ਨੂੰ ਇਸ ਨਕਾਰਾਤਮਕ ਰਵਏ ਕਾਰਨਾ ਜੋ ਵਰਕਰਾਂ ਦੇ ਭਵਿੱਖ ਲਈ ਸਹੀ ਨਹੀਂ ਹੈ ਜਥੇਬੰਦੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ ਹੈ ਅਤੇ ਨਵੇਂ ਲੈਟਰ ਪੈਡ ਤੇ ਉਸ ਨੂੰ ਨੋਟਿਸ ਵੀ ਭੇਜਿਆ ਜਾਵੇਗਾ। ਤਾਂ ਕਿ ਇਸ ਵਰਕਰ ਮਾਰੂ ਫੈਸਲੇ ਦਾ ਜਵਾਬ ਲਿਆ ਸਕੇ ਜਥੇਬੰਦੀ ਨੇ ਮਤੇ ਦੌਰਾਨ ਸਮੂਹ ਅਧਿਕਾਰੀਆਂ ਅਤੇ ਭਰਾਤਰੀ ਜਥੇਬੰਦੀਆਂ ਅਤੇ ਹੋਰ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਅੱਜ ਤੋਂ ਬਾਅਦ ਹੰਸਾਂ ਸਿੰਘ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਨੰਬਰ 26 ਦਾ ਮੈਂਬਰ ਨਹੀਂ ਹੈ । ਇਸ ਲਈ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਕਰਨ ਵਾਲਾ ਆਪ ਜਿੰਮੇਵਾਰ ਹੋਵੇਗਾ ।ਇਸ ਮੌਕੇ ਸੂਬਾ ਖਜਾਨਚੀ ਹਰਜਿੰਦਰ ਸਿੰਘ ਨੇ ਜਥੇਬੰਦੀ ਆਗੂਆਂ ਸਾਹਮਣੇ ਹਿਸਾਬ ਰੱਖਿਆ ਜਿਸ ਵਿੱਚ ਸਾਰਿਆਂ ਨੇ ਉਸ ਨੂੰ ਮਨਜੂਰ ਕੀਤਾ ਅਤੇ ਮਤਾ ਪਾਸ ਕੀਤਾ ਕਿ ਉਹ ਵੀ ਜਿਲੇ ਦਾ ਸਾਥੀ ਆਗੂ ਕਿਸੇ ਵੀ ਸਮੇਂ ਹਿਸਾਬ ਦਾ ਵੇਰਵਾ ਲੈ ਸਕਦਾ ਹੈ ਇਸ ਸਮੇਂ ਜਥੇਬੰਦੀ ਨੇ ਭਵਿੱਖ ਵਿੱਚ ਨਵੇਂ ਨਿਯੁਕਤ ਕੀਤੇ ਸੂਬਾ ਪ੍ਰਧਾਨ ਦਰਸਵੀਰ ਸਿੰਘਹੁਸ਼ਿਆਰਪੁਰ ਨਾਲ ਤਾਲਮੇਲ ਕਰਕੇ ਜਥੇਬੰਦਕ ਵਰਕਰਾਂ ਲਈ ਭਲੇ ਲਈ ਅਤੇ ਵਿਭਾਗ ਵਿੱਚ ਰੈਗੂਲ ਕਰਵਾਉਣ ਲਈ ਅਗਲੇ ਸੰਘਰਸ਼ ਉਲੀਕਣ ਲਈ ਪ੍ਰਨ ਕੀਤਾ ਅਤੇ ਜਥੇਬੰਦੀ ਦੀ ਮੈਂਬਰਸ਼ਿਪ ਵਧਾਉਣ ਅਤੇ ਜਥੇਬੰਦੀ ਦੇ ਵਰਕਰਾਂ ਦੇ ਕੰਮ ਕਰਾਉਣ ਲਈ ਪੰਜਾਬ ਸਰਕਾਰ ਅਤੇ ਹੋਰ ਅਧਿਕਾਰੀ ਨਾਲ ਮੀਟਿੰਗ ਕਰਨਾ ਸਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਲਾਲ ਸਿੰਘ ਰਾਮ ਸਿੰਘਗੁਰਦਾਸਪੁਰ ਇੰਦਰਜੀਤ ਸਿੰਘ ਕਪੂਰਥਲਾ ਅੰਮ੍ਰਿਤਪਾਲ ਸਿੰਘ ਬਠਿੰਡਾਕੁਲਦੀਪ ਸਿੰਘ ਸੰਗਰੂਰ ਬਲਜਿੰਦਰ ਸਿੰਘ ਸਮਾਣਾ ਹਰਜਿੰਦਰ ਸਿੰਘ ਮਾਨ ਸੋਟਾ ਸਿੰਘ ਅਨੰਦਪੁਰ ਕਿਸੋਂ ਜਗਰੂਪ ਸਿੰਘ ਰਾਜਪੁਰਾਇਸ ਮੌਕੇ ਕਈ ਸੂਬਾ ਸਾਥੀ ਜਸਵੀਰ ਸਿੰਘ ਮਾਨਸਾ ਆਦਿ ਆਗੂਆਂ ਨੇ ਵੀ ਆਪਣੀਆਂ ਜਥੇਬੰਦੀ ਨੂੰ ਹਰ ਤਰ੍ਹਾਂ ਦੀਆਂ ਤਨ ਮਾਨ ਧਨ ਨਾਲ ਸੇਵਾਵਾਂ ਕਰਨ ਪਰ ਲਿਆ।












