ਚੰਡੀਗੜ੍ਹ 16 ਜੂਨ ,ਬੋਲੇ ਪੰਜਾਬ ਬਿਊਰੋ;
ਮਾਨਸਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਜੋਗਾ ਵਿਖੇ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ।ਇੱਥੇ ਇੱਕ 21 ਸਾਲਾ ਲੜਕੀ ਖੂਹ ਦੇ ਵਿੱਚ ਡਿੱਗ ਗਈ ਹੈ, ਜਿਸ ਦੇ ਕਾਰਨ ਉਹਦੀ ਮੌਤ ਹੋ ਗਈ ਹੈ।ਜਾਣਕਾਰੀ ਇਹ ਹੈ ਕਿ ਲੜਕੀ ਆਪਣੀ ਮਾਸੀ ਦੇ ਘਰ ਆਈ ਹੋਈ ਸੀ ਅਤੇ ਇੱਥੇ ਉਹ ਘਰ ਤੋਂ ਬਾਹਰ ਛੋਟੇ ਬੱਚਿਆਂ ਦੇ ਨਾਲ ਖੇਡਣ ਆਈ ਸੀ।ਖੂਹ ਦੇਖਣ ਵਾਸਤੇ ਉਹ ਖੇਤਾਂ ਵਿੱਚ ਗਈ ਸੀ, ਜਿੱਥੇ ਉਹ ਅਚਾਨਕ ਖੂਹ ਵਿੱਚ ਡਿੱਗ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।ਇਹ ਵੀ ਸੂਚਨਾ ਮਿਲੀ ਹੈ ਕਿ, ਜਿਸ ਵੇਲੇ ਲੜਕੀ ਦੇ ਖੂਹ ਵਿੱਚ ਡਿੱਗਣ ਦੀ ਸੂਚਨਾ ਪੁਲਿਸ ਪ੍ਰਸਾਸ਼ਨ ਅਤੇ ਐਨਡੀਆਰਐਫ਼ ਟੀਮਾਂ ਨੂੰ ਮਿਲੀ ਤਾਂ, ਉਹ ਤੁਰੰਤ ਮੌਕੇ ਤੇ ਪਹੁੰਚ ਗਏ।ਟੀਮਾਂ ਵੱਲੋਂ ਲੜਕੀ ਨੂੰ ਖੂਹ ਵਿੱਚੋਂ ਬਾਹਰ ਕੱਢਣ ਦੀ ਕੋਸਿਸ਼ ਕੀਤੀ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।












