ਗੁਰਦਾਸਪੁਰ 17 ਜੂਨ ,ਬੋਲੇ ਪੰਜਾਬ ਬਿਊਰੋ:
ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਸਤਕੋਹਾ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ ਮਾਲਕ ਦਾ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਪਿੰਡ ਕੈਲੇ ਕਲਾਂ ਤੋਂ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਆਪਣੇ ਘਰ ਬਟਾਲਾ ਵਿਖੇ ਜਾ ਰਿਹਾ ਸੀ।ਦੱਸਿਆ ਜਾਂਦਾ ਹੈ ਕਿ ਰਘਬੀਰ ਸਿੰਘ ਉਰਫ਼ ਮੇਜਰ ਸਿੰਘ ਮੁਰਗੀ ਮਹੱਲਾ ਬਟਾਲਾ ਦਾ ਰਹਿਣ ਵਾਲਾ ਸੀ ਤੇ ਉਹ ਪਿਛਲੇ 35 ਸਾਲ ਤੋਂ ਪਿੰਡ ਕੈਲੇ ਕਲਾਂ ਥਾਣਾ ਘੁੰਮਣ ਕਲਾਂ ਵਿਖੇ ਮੈਡੀਕਲ ਸਟੋਰ ਚਲਾਉਂਦਾ ਸੀ।ਦੇਰ ਰਾਤ ਨੂੰ ਉਹ 8:30 ਵਜੇ ਦੇ ਕਰੀਬ ਜਦੋਂ ਆਪਣੀ ਦੁਕਾਨ ਤੋਂ ਵਾਪਸ ਘਰ ਬਟਾਲੇ ਆ ਰਿਹਾ ਸੀ ਤਾਂ ਸਤਕੋਹਾ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਣਕੋਟ ‘ਤੇ ਕਿਸੇ ਅਣਪਛਾਤੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਉੱਥੇ ਹੀ ਤਿੰਨ ਘੰਟੇ ਤੱਕ ਪੁਲਿਸ ਦੇਣਾ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਨੇ ਕੁਝ ਦੇਰ ਲਈ ਨੈਸ਼ਨਲ ਹਾਈਵੇ ਵੀ ਜਾਮ ਕਰ ਦਿੱਤਾ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮੇਜਰ ਸਿੰਘ ਹਰ ਰੋਜ਼ ਇਸੇ ਟਾਈਮ ਦੁਕਾਨ ਬੰਦ ਕਰਕੇ ਵਾਪਸ ਆਉਂਦਾ ਸੀ। ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਕਿ ਉਸ ਦੀ ਕਿਸੇ ਨਾਲ ਰੰਜਿਸ਼ ਸੀ।












