ਅੰਮ੍ਰਿਤਸਰ, 20 ਜੂਨ,ਬੋਲੇ ਪੰਜਾਬ ਬਿਊਰੋ;
ਬੀਐਸਐਫ ਨੇ ਡਰੋਨ ਸਮੇਤ ਕਰੋੜਾਂ ਰੁਪਏ ਦੀ ਆਈਸ ਡਰੱਗਜ਼ ਜ਼ਬਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਮੋਡ ਦੇ ਖੇਤਾਂ ਤੋਂ ਇੱਕ ਵੱਡਾ ਡਰੋਨ ਜ਼ਬਤ ਕੀਤਾ ਹੈ, ਜਿਸ ਦੇ ਨਾਲ ਲਗਭਗ 7.30 ਕਿਲੋਗ੍ਰਾਮ ਆਈਸ ਡਰੱਗਜ਼ ਵੀ ਜ਼ਬਤ ਕੀਤਾ ਗਿਆ ਹੈ।
ਇਸ ਡਰੱਗ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਬਰਾਮਦਗੀ ਤੋਂ ਬਾਅਦ ਇੱਕ ਵੱਡੀ ਗੱਲ ਸਾਹਮਣੇ ਆਈ ਹੈ, ਕਿਉਂਕਿ ਪਹਿਲਾਂ ਸਰਹੱਦੀ ਖੇਤਰਾਂ ਵਿੱਚ ਤਸਕਰਾਂ ਵੱਲੋਂ ਮਿੰਨੀ ਡਰੋਨ ਉਡਾਏ ਜਾਂਦੇ ਸਨ, ਪਰ ਅਚਾਨਕ ਇੱਕ ਵੱਡੇ ਡਰੋਨ ਦੀ ਬਰਾਮਦਗੀ ਹੋਈ ਹੈ ਜੋ 8 ਤੋਂ 10 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹੈ। ਇਸ ਨਾਲ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ।












