ਪਟਿਆਲਾ, 21 ਜੂਨ,ਬੋਲੇ ਪੰਜਾਬ ਬਿਊਰੋ;
ਪਟਿਆਲਾ ਰੇਲਵੇ ਸਟੇਸ਼ਨ ’ਤੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇੱਕ 28 ਸਾਲਾ ਔਰਤ ਰੇਲਗੱਡੀ ਦੀ ਲਪੇਟ ਵਿੱਚ ਆ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਰੇਲਗੱਡੀ ਪਟਿਆਲਾ ਰੁਕੀ ਹੋਈ ਸੀ। ਇਸ ਦੌਰਾਨ ਰੇਲ ਵਿੱਚ ਸਵਾਰ ਪਰਿਵਾਰ ਦੀ ਇੱਕ ਔਰਤ ਕੁਝ ਸਮਾਨ ਲੈਣ ਲਈ ਉਤਰੀ। ਪਰ ਜਦ ਗੱਡੀ ਚਲਣ ਲੱਗੀ, ਉਹ ਹੜਬੜਾਹਟ ’ਚ ਵਾਪਸ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ।
ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਤੇ ਉਹ ਰੇਲ ਪਟੜੀ ’ਤੇ ਡਿੱਗ ਪਈ। ਹਾਦਸੇ ਦੌਰਾਨ ਇੱਕ ਲੱਤ ਰੇਲ ਹੇਠਾਂ ਆ ਕੇ ਕੱਟ ਗਈ, ਜਦਕਿ ਪੈਰ ਅਤੇ ਹੱਥ ਦੀਆਂ ਉਂਗਲਾਂ ਵੀ ਕੱਟੀਆਂ ਗਈਆਂ।
ਜਿਵੇਂ ਹੀ ਸਵਾਰੀਆਂ ਨੇ ਇਹ ਹਾਦਸਾ ਵੇਖਿਆ, ਤੁਰੰਤ ਚੇਨ ਖਿੱਚੀ ਗਈ ਤੇ ਰੇਲ ਰੁਕ ਗਈ। ਔਰਤ ਨੂੰ ਗੰਭੀਰ ਹਾਲਤ ’ਚ ਤੁਰੰਤ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।












