ਪੇੇਟਰੋਲ ਡੀਲਰ ਐਸੋਸਿਏਸ਼ਨ ਨੇ ਤੇਲ ਕੰਪਨੀ ਦੂਆਰਾ ਐਸਸੀ ਜਾਤੀ ਦੇ ਡੀਲਰਾਂ ਨਾਲ ਭੇਦਭਾਵ ਕਰਣ ਦੇ ਜਾਹਿਰ ਕੀਤੀ ਨਰਾਜਗੀ

ਚੰਡੀਗੜ੍ਹ ਪੰਜਾਬ

ਸ਼ੁਬੇ ਵਿੱਚ ਵਿੱਤੀ ਘਾਟੇ ਦੇ ਚਲਦੇ ਐਸਸੀ ਸਮਾਜ ਦੇ ਦਰਜਨਾਂ ਡੀਲਰ ਅਪਣੇ ਪੰਪਾ ਤੌਂ ਹੱਥ ਧੌ ਬੈਠੇ ਹਨ, ਹੋਰ ਬੰਦ ਕਰਣ ਦੀ ਕਗਾਰ ਤੇ

ਚੰਡੀਗੜ੍ਹ, 23 ਜੂਨ,ਬੋਲੇ ਪੰਜਾਬ ਬਿਊਰੋ;

ਪੰਜਾਬ ਪੈਟਰੋਲਿਅਮ ਡੀਲਰਜ ਐਸੋਸਿਏਸ਼ਨ (ਪੀਪੀਡੀਏ) ਨੇ ਪੰਜਾਬ ਵਿਚ ਹਿੰਦੂਸਤਾਨ ਪੈਟਰੋਲਿਅਮ ਤੇ ਜੁਣੇ ਐਸਸੀ ਜਾਤੀ ਕੈਟੇਗਰੀ ਅਲਾਟ ਪੰਪ ਡੀਲਰਾਂ ਤੇ ਕਥਿਤ ਤੌਰ ਤੇ ਪਰੇਸ਼ਾਨੀ ਅਤੇ ਵਿਤਕਰੇ ਭਰੇ ਵਿਵਹਾਰ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

ਚੰਡੀਗੜ੍ਹ ਪ੍ਰੇਸ ਕਲੱਬ ਵਿਖੇ ਆਯੋਜਤ ਇੱਕ ਪ੍ਰੇਸ ਕਾਨਫਰੰਸ ਵਿਚ ਪੀਪੀਡੀਏ ਦੇ ਨੁਮਾਇੰਦਿਆ ਨੇ ਪੈਟਰੋਲੀਅਮ ਰਿਟੇਲ ਸੇਕਟਰ ਵਿੱਚ ਅਨੁਸੂਚਿਤ ਜਾਤੀ ਦੇ ਉੱਦਮੀਆਂ ਨੂੰ ਪਰੇਸ਼ਾਨ ਕਰਨ ਪ੍ਰਤੀ ਕੰਪਨੀ ਦੀ ਉਦਾਸੀਨਤਾ ਦਾ ਪਰਦਾਫਾਸ ਕੀਤਾ।
ਪੀਪੀਡੀਏ ਦੇ ਪ੍ਰਧਾਨ ਸੰਦੀਪ ਸਹਿਗਲ ਨੇ 2009 ਤੋਂ ਸੰਚਾਲਤ ਇਕ ਐਸਸੀ ਕੈਟੇਗਰੀ ਦੀ ਡੀਲਰਸ਼ਿਪ – ਸਤਗੂਰੁ ਫੀਲੰਿਗ ਸਟੇਸ਼ਨ, ਅਬੋਹਰ, ਕੋਟਕਪੂਰਾ ਵਿਖੇ ਗੂਰੁ ਮਹਿੰਦਰਾ ਫਿਿਲੰਗ ਸਟੇਸ਼ਨ, ਜੀਰਾ ਵਿਖੇ ਪੀਤਾੰਬਰਾ ਐਚਪੀ ਅਤੇ ਹੋਰ ਮਾਮਲਿਆ ਦਾ ਹਵਾਲਾ ਦਿੰਦਿਆ ਦਸਿਆ ਕਿ ਕੰਪਨੀ ਦੇ ਅਧਿਕਾਰੀਆਂ ਤੇ ਸ਼ੋਸ਼ਣ, ਮਾਨਮਾਨੀ ਕਾਰਵਾਈ ਅਤੇ ਅਨੁਚਿਤ ਵਿਵਹਾਰ ਦਾ ਦੋਸ਼ ਲਾਇਆ। ਉਨ੍ਹਾਂ ਨੇ ਕੰਪਨੀ ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇਨ੍ਹਾਂ ਡੀਲਰਾਂ ਪ੍ਰਤੀ ਸਹਿਯੋਗ ਨਾ ਕਰਨ ਵਾਲਾ ਰਵੱਈਆਂ ਅਪਣਾਇਆ ਹੈ ਅਤੇ ਉਨ੍ਹਾਂ ਨੇ ਇੰਨਾ ਵਿੱਤੀ ਨੁਕਸਾਨ ਪਹੂੰਚਾਇਆ ਹੈ ਕਿ ਉਨ੍ਹਾਂ ਨੂੰ ਆਪਣੇ ਪੈਟਰੋਲ ਪੰਪ ਛੱਡਣ, ਸਸਤੇ ਭਾਅ ਤੇ ਵੇਚਣ ਜਾਂ ਕੰਪਨ ਿਵਲੋਂ ਟਰਮੀਨੇਟ ਕਰਨ ਦੇ ਕਗਾਰ ਤੇ ਹਨ। ਕੰਪਨੀ ਦੇ ਅਧਿਕਾਈ ਮਿਲੀਭਗਤ ਨਾਲ ਇੰਨਾਂ ਪੰਪਾ ਨੂੰ ਅਪਾਣੇ ਨਜਦੀਕੀਆਂ ਨੂੰ ਵੇਚ ਕੇ ਗੋਰਖਧੰਧੇ ਵਿਚ ਸ਼ਾਮਲ ਹਨ।

ਉਨ੍ਹਾਂ ਦਸਿਆ ਕਿ ਪੀਪੀਡੀਏ ਦੇ ਜਨਰਲ ਸਕੱਤਰ ਅਤੇ ਸਤਿਗੁਰੂ ਫਿਿਲੰਗ ਸਟੇਸ਼ਨ ਦੇ ਮਾਲਕ ਰਾਜੇਸ਼ ਕੁਮਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੇ ਪੰਪ ਦੇ ਰੱਖ ਰਖਾਅ ਸੰਬੰਧੀ ਸ਼ਿਕਾਇਤਾਂ ਅਤੇ ਦਸਤਾਵੇਜੀ ਸਬੂਤ ਕੰਪਨੀ ਨੂੰ ਸੌਪੇ ਸਨ ਪਰ ਇਸਦੇ ਬਾਵਜੂਦ ਕੰਪਨੀ ਨੇ ਉਨ੍ਹਾਂ ਦੀਆਂ ਸਿਕਾਇਤਾਂ ਨੰੁ ਨਜਰਅੰਦਾਜ ਕਰ ਰਹੀ ਹੈ ਅਤੇ ਉਨਾਂ੍ਹ ਨੂੰ ਕਾਫੀ ਨੁਕਸਾਨ ਚੁਕਣਾ ਪੈ ਰਿਹਾ ਹੈ। ਪੀਪੀਡੀਏ ਨੇ ਦੋਸ਼ ਲਾਏ ਕਿ ਕੰਪਨੀ ਇਨ੍ਹਾਂ ਮੁਦਿਆਂ ਨੂੰ ਢੁਕਵੇਂ ਢੰਗ ਨਾਲ ਹੱਲ ਕਰਨ ਵਿੱਚ ਅਸਫਲ ਰਹੀ ਹੈ ਜਿ ਕਾਰਨ ਬੇਨਿਅਮੀਆਂ ਜਾਰੀ ਹਨ।

ਇਸ ਸੰਬੰਧ ਵਿਚ, ਅੇਸੋਸਿਏਸ਼ਨ ਨੇ ਪੰਜਾਬ ਰਾਜ ਅਨੁਸੂਚਿਤ ਜਾਰੀ ਕਮਿਸ਼ਨ ਨੂੰ ਵੀ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ ਜਿਸ ਵਿਚ ਪੰਜਾਬ ਵਿਚ ਐਸਸੀ ਡੀਲਰਸ਼ਿਪਾਂ ਦੀ ਸਥਿਿਤ ਬਾਰੇ ਐਚਪੀਸੀਐਲ ਤੋਂ ਡੇਟਾ ਮੰਗਣ ਦੀ ਬੇਨਤੀ ਕੀਤੀ ਗਈ ਹੈ।

ਪੀਪੀਡੀਏ ਦੇ ਅਨੁਸਾਰ, 13 ਐਸਸੀ ਜਾਤੀ ਡੀਲਰਸ਼ਿਪਾਂ ਦੀ ਇੱਕ ਸੂਚੀ ਰਾਜ ਕਮਿਸ਼ਨ ਨੂੰ ਦਿਤੀ ਗਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਡੀਲਰਸ਼ਿਪਾਂ ਨੂੰ ਜਾ ਅੱਗੇ ਵੇਚ ਦਿਤਾ ਗਿਆ ਹੈ, ਖਤਮ ਕਰ ਦਿਤਾ ਗਿਆਂ ਹੈ ਜਾ ਉਨ੍ਹਾਂ ਦੇ ਡੀਲਰਾਂ ਨੇ ਬੇਲ਼ੌੜੇ ਦਬਾਅ ਕਾਰਨ ਅਸਤੀਫਾ ਦੇ ਦਿੱਤਾ ਹੈ। ਐਸੋਸਿਏਸ਼ਨ ਨੇ ਰਾਜ ਕਮਿਸ਼ਨ ਨੂੰ ਇਨ੍ਹਾਂ ਡੀਲਰਸ਼ਿਪਾਂ ਦੀ ਸਥਿਿਤ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਰਾਜੇਸ਼ ਕੁਮਾਰ ਨੇ ਕਿਹਾ ਕਿ ਅਬੋਹਰ ਮਾਮਲਾ ਐਸਸੀ ਕੈਟੇਗਰੀ ਦੇ ਡੀਲਰਾਂ ਨੂੰ ਦਰਪੇਸ਼ ਵਿਆਪਕ ਪ੍ਰਣਾਲੀਗਤ ਚੁਣੋਤੀਆਂ ਨੂੰ ਦਰਸ਼ਾਉਂਦਾ ਹੈ, ਜੋ ਉਨ੍ਹਾਂ ਦੀ ਸਮਾਜਿਕ ਆਰਥਕ ਤਰੱਕੀ ਵਿਚ ਰੁਕਾਵਟ ਪਾ ਰਿਹਾ ਹੈ।
ਐਸੋਸਿਏਸ਼ਨ ਨੇ ਨੈਸਨਲ ਕਮੀਸ਼ਨ ਫਾਰ ਐਸਸੀ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਨਿਆਂ ਯਕੀਨੀ ਬਣਾਉਣ ਲਈ ਐਸਸੀ ਡੀਲਰਾਂ ਦੂਆਰਾ ਦਾਇਰ ਸ਼ਿਕਾਇਤਾਂ ਦੀ ਜਾਂਚ ਤੇਜ ਕਰਨ।

ਇਸ ਸੰਬੰਧਤ ਵਿੱਚ ਪੀਪੀਡੀਏ ਨੇ ਉਜਾਗਰ ਕੀਤਾ ਕਿ ਕੇਰਲ ਦੇ ਐਸਸੀ/ਐਸਟੀ ਪੰਪ ਮਾਲਕਾਂ ਨੇ ਹਾਲ ਹੀ ਵਿੱਚ ਆਪਣੀ ਡੀਲਰਸ਼ਿਪ ਦੀ ਸਮਾਪਤੀ ਦੇ ਵਿਰੋਧ ਵਿੱਚ ਐਚਪੀਸੀਐਲ ਦੇ ਮੁੰਬਈ ਵਿਖੇ ਹੈਡ ਆਫਿਸ ਦੇ ਬਾਹਰ ਇੱਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਸੀ ਜਿਸਤੋਂ ਪਤਾ ਚਲਦਾ ਹੈ ਕਿ ਅਜਿਹੇ ਮੁੱਦੇ ਪੰਜਾਬ ਵਿੱਚ ਵੀ ਫੈਲ ਰਹੇ ਹਨ।

ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਪੀਪੀਡੀਏ ਨੇ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਐਚਪੀਸੀਐਲ ਅਧਿਕਾਰੀਆਂ ਦੇ ਆਚਰਣ ਦੀ ਉੱਚ ਪੱਧਰੀ ਨਿਆਂਇਕ ਜਾਂ ਪ੍ਰਸ਼ਾਸਕੀ ਜਾਂਚ ਦੀ ਮੰਗ ਕੀਤੀ ਹੈ। ਪ੍ਰਭਾਵਿਤ ਐਸਸੀ ਡੀਲਰਾਂ ਨਾਲ ਸਬੰਧਤ ਸਾਰੇ ਰਿਕਾਰਡਾਂ, ਵਿੱਤੀ ਲੈਣ ਦੇਣ ਅਤੇ ਅਧਿਕਾਰਤ ਕਾਮਯੂਨਿਕੇਸ਼ਨ ਦਾ ਸੁਤੰਤਰ ਆਡਿਟ ਕੀਤਾ ਜਾਣਾ ਚਾਹਿਦਾ ਹੈ। ਦਸਤਾਵੇਜਾਂ ਨੂੰ ਦਬਾਉਣ, ਗਵਾਹਾਂ ਨਾਲ ਛੇੜਛਾੜ ਕਰਨ ਜਾਂ ਕਿਸੇ ਹੋਰ ਤਰਾਂ ਦੇ ਦੌਸ਼ੀ ਪਾਏ ਗਏ ਅਧਿਕਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।

ਰਾਜੇਸ਼ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ ਅਤੇ ਇਸ ਰੈਕੇਟ ਨੂੰ ਰੋਕਣ ਲਈ ਨਿਰਪੱਖ ਜਾਂਚ ਦੀ ਅਪੀਲ ਵੀ ਕੀਤੀ ਹੈ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।