ਫ਼ਿਰੋਜ਼ਪੁਰ, 20 ਜੂਨ,ਬੋਲੇ ਪੰਜਾਬ ਬਿਊਰੋ;
ਮਦੋਟ ਥਾਣੇ ਦੇ ਅਧੀਨ ਪੈਂਦੇ ਬੀਐੱਸਐੱਫ ਦੀ ਗੱਟੀ ਹਯਾਤ ਚੌਕੀ ‘ਤੇ ਤਾਇਨਾਤ ਮਹਿਲਾ ਜਵਾਨਾਂ ਨੇ ਤਿੰਨ ਵਿਅਕਤੀਆਂ ਨੂੰ ਮੋਟਰ ‘ਤੇ ਸ਼ਰਾਬ ਪੀਣੋਂ ਰੋਕਿਆ, ਪਰ ਇਹ ਰੋਕ ਟੋਕ ਓਹਨਾ ਨੂੰ ਚੁਭ ਗਈ।
ਮੋਟਰ ’ਤੇ ਸ਼ਰਾਬ ਪੀ ਰਹੇ ਜਰਨੈਲ ਸਿੰਘ, ਹਰਜਿੰਦਰ ਸਿੰਘ ਅਤੇ ਦਿਲਬਾਗ ਸਿੰਘ (ਸਾਰੇ ਵਾਸੀ ਚੱਕ ਭੰਗੇ ਵਾਲਾ) ਨੇ ਬੀਐੱਸਐੱਫ ਦੀਆਂ ਮਹਿਲਾ ਜਵਾਨਾਂ ਨਾਲ ਨਾ ਸਿਰਫ ਬਦਤਮੀਜ਼ੀ ਕੀਤੀ, ਸਗੋਂ ਮਹਿਲਾ ਕਰਮਚਾਰੀਆਂ ਸਾਹਮਣੇ ਅਸ਼ਲੀਲਤਾ ਦੀ ਹੱਦ ਪਾਰ ਕਰਦਿਆਂ ਕੱਪੜੇ ਲਾਹੁਣ ਦੀ ਕੋਸ਼ਿਸ਼ ਵੀ ਕੀਤੀ।
ਇੰਸਪੈਕਟਰ ਜੈੱਡ ਨਿਗੋਰੀ ਦੀ ਲਿਖਤੀ ਸ਼ਿਕਾਇਤ ਦੇ ਅਧਾਰ ’ਤੇ ਮਮਦੋਟ ਪੁਲਿਸ ਨੇ ਤਿੰਨੋ ਵਿਅਕਤੀਆਂ ਖ਼ਿਲਾਫ ਭਾ.ਦੰ. ਸੰ. ਦੀਆਂ ਧਾਰਾਵਾਂ 132, 221 ਅਤੇ 351 ਹੇਠ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਗਹਿਣਾ ਰਾਮ ਮੁਤਾਬਕ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਹੋਵੇਗੀ।












