ਨਾਭਾ, 26 ਜੂਨ,ਬੋਲੇ ਪੰਜਾਬ ਬਿਊਰੋ;
ਇਥੋਂ ਨੇੜਲੇ ਪਿੰਡ ਮਡੌਰ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਨੇ ਆਪਣੀ ਸਾਲ਼ੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਇਹ ਮਾਮਲਾ ਥਾਣਾ ਸਦਰ ਨਾਭਾ ’ਚ ਦਰਜ ਕੀਤਾ ਗਿਆ ਹੈ।
ਮ੍ਰਿਤਕ ਸੋਨੀ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਪੁੱਤਰ ਦੀ ਸਾਲੀ, ਜੋ ਕਿ ਗੁਰਮੀਤ ਕੌਰ ਪਤਨੀ ਹਰਮੇਸ਼ ਲਾਲ ਵਾਸੀ ਬੰਗਾ ਕਲੋਨੀ ਬਹਾਦਰਗੜ੍ਹ ਹੈ, ਲੰਬੇ ਸਮੇਂ ਤੋਂ ਸੋਨੀ ਨੂੰ ਤੰਗ ਕਰ ਰਹੀ ਸੀ।
ਉਸ ਦਾ ਦਾਅਵਾ ਹੈ ਕਿ ਗੁਰਮੀਤ ਕੌਰ ਸੋਨੀ ਦੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਜਿਆਦਾ ਦਖਲਅੰਦਾਜ਼ੀ ਕਰ ਰਹੀ ਸੀ, ਜਿਸ ਕਾਰਨ ਉਹ ਤਣਾਅ ’ਚ ਆ ਗਿਆ।ਦਾਅਵਾ ਕੀਤਾ ਗਿਆ ਕਿ ਸੋਨੀ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਆਖਿਰਕਾਰ ਦੁਖੀ ਹੋ ਕੇ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਲਿਆ।
ਮੌਕੇ ’ਤੇ ਮਿਲੇ ਉਸ ਦੇ ਕੱਪੜਿਆਂ ਵਿਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਵਿਚ ਇਸ ਘਟਨਾ ਲਈ ਉਕਤ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਗੁਰਮੀਤ ਕੌਰ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।












