ਚੰਡੀਗੜ੍ਹ, 26 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਅੱਜ ਮੀਟਿੰਗ ਵਿੱਚ ਦੋ ਫੈਸਲੇ ਲਏ ਗਏ। ਮੀਟਿੰਗ ਵਿੱਚ ਇੰਡਸਟਰੀਅਲ ਪਲਾਟਾਂ ਸਬੰਧੀ ਅਹਿਮ ਫੈਸਲਾ ਕੀਤਾ ਗਿਆ। ਮੀਟਿੰਗ ਸਬੰਧੀ ਕੈਬਨਿਟ ਅਮਨ ਅਰੋੜਾ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜਿੰਨੈ ਇੰਡਸਟਰੀਅਲ ਸਟੇਟ ਵਿੱਚ ਪਲਾਟ ਨੇ ਉਨ੍ਹਾਂ ਦਾ ਸੀਐਲਯੂ ਦੀ ਆਗਿਆ ਦਿੱਤੀ ਗਈ ਹੈ। ਜੇਕਰ ਉਨ੍ਹਾਂ ਵਿੱਚ ਕੋਈ ਹੋਟਲ, ਕਮਰਸ਼ੀਅਲ ਤੌਰ ਉਤੇ ਵਰਤਣਾ ਚਾਹੁੰਦਾ ਇਨ੍ਹਾਂ ਨੂੰ ਆਗਿਆ ਦੇ ਦਿੱਤੀ ਗਈ ਹੈ, ਜੋ ਇਸ ਤੋਂ ਪਹਿਲਾਂ ਨਹੀਂ ਸੀ। ਇੰਸਟਰੀਅਲ ਪਲਾਟ ਜੋ 40 ਹਜ਼ਾਰ ਯਾਰਡ ਦੇ ਹਨ ਉਨ੍ਹਾਂ ਨੂੰ ਇੰਸਟਰੀਅਲ ਪਾਰਕ ਵਿੱਚ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਇਕ ਨਵੀਂ ਗਤੀ ਨਾਲ ਡਿਵੈਲਪਮੈਂਟ ਹੋਵੇਗੀ।
ਇਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ ਜਿਸ ਪੀਐਸਜ਼ ਲੀਜ਼ ਹੋਲਡ ਪ੍ਰੋਰਪਰਟੀ ਨੂੰ ਫਰੀ ਹੋਲਡ ਕਰਨ ਦਾ ਫੈਸਲਾ ਲਿਆ ਗਿਆ ਹੈ।












