ਫਤਿਹਗੜ੍ਹ ਸਾਹਿਬ ,27, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਜ਼ਿਲ੍ਹਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸਮੂਹ ਕਾਰਜਕਾਰੀ ਕਮੇਟੀ ਮੈਂਬਰਾਂ ਨੇ ਪ੍ਰੈੱਸ ਨੂੰ ਬਿਆਨ ਜ਼ਾਰੀ ਕਰਦਿਆਂ
ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਾਰੇ ਖਜ਼ਾਨਾ ਦਫਤਰਾਂ ਤੇ ਜ਼ੁਬਾਨੀ ਹੁਕਮਾਂ ਰਾਹੀ ਫਾਈਨਲ ਪੇਮੈਟ ਅਤੇ ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਤੇ ਅਣ ਐਲਾਨੀ ਵਿੱਤੀ ਐਮਰਜੈਂਸੀ ਲਾਕੇ ਰੋਕ ਲਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 18 ਫਰਵਰੀ ਦੇ ਨੋਟੀਫਿਕੇਸ਼ਨ ਅਨੁਸਾਰ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਲੀਵ ਇਨਕੈਸਮੈਟ ਦੇ ਬਕਾਏ ਦੀ ਪਹਿਲੀ ਕਿਸ਼ਤ ਦੇ ਖਜ਼ਾਨਾ ਦਫਤਰਾਂ ਵਿੱਚ ਗਏ ਬਿੱਲ ਤੁੰਰਤ ਪਾਸ ਕਰਨ ਦੇ ਹੁਕਮ ਜਾਰੀ ਕੀਤੇ ਜਾਣ, ਨਵੇਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਜੀ,ਪੀ,ਫੰਡ,ਲੀਵ ਇਨਕੈਸ਼ਮੈਟ, ਅਤੇ ਗਰੈਚੁਟੀ ਦੀਆਂ ਅਦਾਇਗੀਆਂ ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ,ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਕਾਇਆ ਸਾਢੇ ਤਿੰਨ ਚਾਰ ਸਾਲ ਵਿੱਚ ਦੇਣ ਦਾ 18 ਫਰਵਰੀ ਦਾ ਨੋਟੀਫਿਕੇਸ਼ਨ ਰੱਦ ਕਰਕੇ ਬਕਾਇਆ ਯੱਕ ਮੁਸ਼ਤ ਜ਼ਾਰੀ ਕਰਨ ਦੇ ਹੁਕਮ ਕੀਤੇ ਜਾਣ,,ਜੇਕਰ ਸਰਕਾਰ ਨੇ ਅਣ ਐਲਾਨੀ ਵਿੱਤੀ ਐਮਰਜੈਂਸੀ ਖਜ਼ਾਨਾ ਦਫਤਰਾਂ ਤੋਂ ਨਾਂ ਚੁੱਕੀ ਤਾ ਪੰਜਾਬ ਦੇ ਸਮੁੱਚੇ ਪੈਨਸ਼ਨਰ ਜੁਲਾਈ ਦੇ ਪਹਿਲੇ ਹਫਤੇ ਸਮੂਹ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਅਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ,ਉਨ੍ਹਾਂ ਨੇ ਕਿਹਾ ਕਿ 18 ਫਰਵਰੀ ਦੇ ਨੋਟੀਫਿਕੇਸ਼ਨ ਨੂੰ ਅਜੇ ਤੱਕ ਬਹੁਤੇ ਬੈਂਕਾਂ ਨੇ ਵੀ ਲਾਗੂ ਵੀ ਨਹੀਂ ਕੀਤਾਂ ਅਤੇ ਪੈਨਸ਼ਨਰਾਂ, ਫੈਮਲੀ ਪੈਨਸ਼ਨਰਾਂ ਦੇ ਬਕਾਏ ਦੀਆਂ ਪਹਿਲੀਆਂ ਦੋ ਕਿਸ਼ਤਾਂ ਵੀ ਨਹੀਂ ਪਾਈਆਂ ਗਈਆਂ । ਵਰਕਿੰਗ ਕਮੇਟੀ ਮੈਂਬਰ ਧਰਮ ਪਾਲ ਅਜਾਦ, ਹਰਚੰਦ ਸਿੰਘ ਪੰਜੋਲੀ, ਪ੍ਰੀਤਮ ਸਿੰਘ ਨਾਗਰਾ ਜਸਵਿੰਦਰ ਸਿੰਘ ਆਹਲੂਵਾਲੀਆ, ਕੁਲਵੰਤ ਸਿੰਘ ਢਿੱਲੋਂ, ਮਹਿੰਦਰ ਸਿੰਘ ਜੱਲਾ,ਰਾਮ ਰਾਜ, ਕਰਨੈਲ ਸਿੰਘ ਬੱਸੀ ਪਠਾਣਾਂ,ਚਰਨ ਸਿੰਘ ਸੋਖੇ,ਉਮ ਪ੍ਰਕਾਸ਼ ਬੱਸੀ ਪਠਾਣਾਂ, ਪ੍ਰੇਮ ਸਿੰਘ ਖਾਲਸਾ, ਅਵਤਾਰ ਸਿੰਘ ਇੰਸਾਂ , ਅਵਤਾਰ ਸਿੰਘ ਕਲੋਦੀ ਸ਼ਿੰਗਾਰਾ ਸਿੰਘ ਭੜੀ ਜੋਧ ਸਿੰਘ,ਦਿਲਬਾਰ ਸਿੰਘ ਹਰਬੰਸ ਪੁਰ, ਰਜਿੰਦਰ ਕੁਮਾਰ ਸਰਹਿੰਦ ਵੀ ਹਾਜ਼ਰ ਸਨ।












