ਗੁਰਦਾਸਪੁਰ, 28 ਜੂਨ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਹਨੂੰਵਾਨ ਨਾਲ ਸੰਬੰਧਤ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਲਖਬੀਰ ਸਿੰਘ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 24 ਸਾਲਾ ਪੁੱਤਰ ਅਭਿਸ਼ੇਕ ਠਾਕੁਰ ਅਪੈਂਡਿਕਸ ਫੱਟਣ ਕਾਰਨ ਜਾਨ ਗਵਾ ਬੈਠਾ। ਲਖਬੀਰ ਸਿੰਘ ਮੁਤਾਬਕ, ਅਭਿਸ਼ੇਕ ਤਕਰੀਬਨ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ ਗਿਆ ਸੀ।
ਇਸ ਮਾਮਲੇ ਵਿੱਚ ਇੰਗਲੈਂਡ ਦੀ ਇੱਕ ਸੇਵਾ ਸੰਸਥਾ ਨੇ ਮਾਮਲੇ ਦੀ ਜ਼ਿੰਮੇਵਾਰੀ ਸੰਭਾਲੀ ਹੈ ਅਤੇ ਦੱਸਿਆ ਗਿਆ ਹੈ ਕਿ ਅਭਿਸ਼ੇਕ ਦੀ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਸ ਦੀ ਲਾਸ਼ ਭਾਰਤ ਭੇਜੀ ਜਾਵੇਗੀ।












