ਅੰਮ੍ਰਿਤਸਰ, 30 ਜੂਨ,ਬੋਲੇ ਪੰਜਾਬ ਬਿਊਰੋ;
ਅੰਮ੍ਰਿਤਸਰ ਸਰਹੱਦ ‘ਤੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਅੰਮ੍ਰਿਤਸਰ ਸੈਕਟਰ ਟੀਮ ਨੇ ਇੱਕ ਵਾਰ ਫਿਰ ਸਰਹੱਦੀ ਪਿੰਡ ਰੌਦਾਂਵਾਲਾ ਖੁਰਦ ਦੇ ਇਲਾਕੇ ਵਿੱਚ 2 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ।
ਜਾਣਕਾਰੀ ਅਨੁਸਾਰ, ਸਰਹੱਦੀ ਕੰਡਿਆਲੀ ਤਾਰ ਦੇ ਨੇੜੇ ਖੇਤਾਂ ਵਿੱਚ 223 ਗ੍ਰਾਮ ਹੈਰੋਇਨ ਵਾਲਾ ਇੱਕ ਛੋਟਾ ਪੀਲਾ ਰੰਗ ਦਾ ਪੈਕੇਟ ਲਾਵਾਰਿਸ ਪਿਆ ਮਿਲਿਆ। ਹਾਲਾਂਕਿ ਆਮ ਤੌਰ ‘ਤੇ ਤਸਕਰ ਅੱਧਾ ਕਿਲੋਗ੍ਰਾਮ ਭਾਰ ਦੇ ਪੈਕੇਟ ਭੇਜਦੇ ਹਨ, ਪਰ ਹੁਣ ਉਹ ਇਸ ਤੋਂ ਅੱਧੀ ਮਾਤਰਾ ਦੇ ਵੀ ਹੈਰੋਇਨ ਦੇ ਪੈਕੇਟ ਭੇਜ ਰਹੇ ਹਨ, ਜੋ ਕਿ ਜਾਂਚ ਦਾ ਵਿਸ਼ਾ ਹੈ।












