ਮਾਸਿਕ ਇਕੱਤਰਤਾ ਮੌਕੇ ਕਵੀ-ਦਰਬਾਰ ਕਰਵਾਇਆ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 30 ਜੂਨ ,ਬੋਲੇ ਪੰਜਾਬ ਬਿਊਰੋ;

           ਸਾਹਿਤ ਵਿਗਿਆਨ ਕੇਂਦਰ ਦੇ ਚੰਗੀ ਕਾਰਗੁਜ਼ਾਰੀ ਵਾਲੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਖੁਸ਼ਹਾਲ ਸਿੰਘ ਜੀ ਨੇ ਦੱਸਿਆ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਹੁਤ ਪੁਰਾਣੀ ਸੰਸਥਾ ਹੈ ਜਿਸ ਨੇ ਵਿਦਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਹੁਣ ਵੀ ਇਸ ਦੀਆਂ ਵੱਖ ਵੱਖ ਸ਼ਹਿਰਾਂ ਵਿਚ ਸ਼ਾਖਾਵਾਂ ਆਈ. ੲੈ. ਐੱਸ,  ਪੀ.ਸੀ. ਐੱਸ, ਡਾਕਟਰੀ, ਇੰਜਨੀਅਰਿੰਗ ਆਦਿ ਦੇ ਦਾਖਲੇ ਵਾਸਤੇ ਬੱਚਿਆਂ ਨੂੰ  ਮੁਫਤ ਕੋਚਿੰਗ ਦੇ ਰਹੀਆਂ ਹਨ।

ਇਹਨਾਂ ਨੇ ਲੇਖਕਾਂ ਨੂੰ ਪੰਜਾਬ ਦੇ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਉਥਲ-ਪੁਥਲ ਬਾਰੇ ਲਿਖਣ ਦੀ ਤਾਕੀਦ ਕੀਤੀ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਡਾ. ਅਵਤਾਰ ਸਿੰਘ ਪਤੰਗ ਜੀ ਨੇ  ਪ੍ਰੋਗਰਾਮ ਨੂੰ ਨਿਵੇਕਲਾ ਦੱਸਦੇ ਹੋਏ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਪ੍ਰੇਮ ਭਾਰਗਵ,ਰਾਜਿੰਦਰ ਸਿੰਘ,ਨਰਿੰਦਰ ਸਿੰਘ ਦੌੜਕਾ,ਪ੍ਰੀਤਮ ਰੁਪਾਲ,ਹਰਬੰਸ ਸੋਢੀ,ਰੀਨਾ,ਦਮਨਪ੍ਰੀਤ ਕੌਰ, ਗੁਰਦਿਆਲ ਸਿੰਘ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।