ਚੰਡੀਗੜ੍ਹ 2 ਜੁਲਾਈ ,ਬੋਲੇ ਪੰਜਾਬ ਬਿਊਰੋ;
ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ ਅਕਾਲੀ ਦਲ (akali dal) ਉਤੇ ਵੱਡਾ ਹਮਲਾ ਬੋਲਿਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਅਕਾਲੀ ਦਲ ਨੂੰ ਭਗੌੜਾ ਦਲ ਦੱਸਿਆ ਹੈ। ਸੋਸ਼ਲ ਮੀਡੀਆ ਉਤੇ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ (sukhbir singh badal) ਨੂੰ ਅੱਜ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਸਮੇਂ ਬੱਸ ਵਿੱਚ ਬੈਠੇ ਹਨ। ਉਸ ਦੇ ਹੇਠਾਂ ਲਿਖਿਆ ਹੈ, ਸਾਵਧਾਨ ਭਗੌੜਿਆਂ ਤੋਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘ਅੱਜ ਭਗੌੜਾ ਦਲ ਦੇ ਆਪੂੰ ਬਣੇ ਪ੍ਰਧਾਨ ਸਾਬ ਪੁਲਸ ਨਾਲ ਖਹਿਬੜਦੇ ਤੇ ਬੜਾ ਤਰੱਦਦ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਦੋ ਹੋਰ ਇਹ ਸ਼ਬਦ ਵਰਤਦੇ ਸੁਣੇ, ਕੁਰਬਾਨੀ, ਜਜ਼ਬਾ, ਐਮਰਜੈਂਸੀ, ਧੱਕੇ ਸ਼ਾਹੀ, ਜੇਲਾਂ ਖੂਨ ਚ ਹਨ, ਵਗੈਰਾ ਵਗੈਰਾ।
ਸਵਾਲ?
ਕੀ ਇਹ ਪੰਜਾਬ ਜਾਂ ਪੰਥ ਦੀ ਲੜਾਈ ਲੜ ਰਹੇ ਹਨ?
ਕੀ ਇੰਨਾਂ ਦੀ ਇਸ ਸੱਤਾ ਲਈ ਜਦੋਜਹਿਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਹੈ?
ਜੇ ਨਹੀਂ ਤਾਂ ਪੰਥ ਜਾਂ ਪੰਜਾਬੀ ਇੰਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਵੇ।












