ਮੋਹਾਲੀ, 2 ਜੁਲਾਈ ,ਬੋਲੇ ਪੰਜਾਬ ਬਿਉਰੋ;
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬੁੱਢਣਪੁਰ ਅਤੇ ਸਿੱਖਿਆ ਵਿਭਾਗ ਪੰਜਾਬ ਵਿੱਚ ਲੰਬੇ ਸਮੇਂ ਤੱਕ ਲਗਨ ਨਾਲ ਸੇਵਾ ਕਰਨ ਵਾਲੇ ਲੈਕਚਰਾਰ ਕੁਲਜਿੰਦਰ ਸਿੰਘ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ।
ਵਿਦਾਇਗੀ ਮੌਕੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਡਾਇਰੈਕਟਰ ਕਿਰਨ ਸ਼ਰਮਾ, ਪੀ.ਸੀ.ਐੱਸ. ਨੇ ਲੈਕਚਰਾਰ ਕੁਲਜਿੰਦਰ ਸਿੰਘ ਵੱਲੋਂ ਲਿਖੀ ਪੰਜਾਬੀ ਕਿਤਾਬ ‘ਲਰਜ਼ਦੇ ਆਸ਼ਾਰ’ ਦੀ ਘੁੰਡ ਚੁਕਾਈ ਕੀਤੀ। ਕਿਰਨ ਸ਼ਰਮਾ ਨੇ ਲੈਕਚਰਾਰ ਤੋਂ ਲੇਖਕ ਬਣਨ ਦੀ ਉਨ੍ਹਾਂ ਦੀ ਯਾਤਰਾ ਦੀ ਵੀ ਸ਼ਲਾਘਾ ਕੀਤੀ।
ਸਹਾਇਕ ਡਾਇਰੈਕਟਰ ਅਤੇ ਡਾਇਟ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਸੈਣੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੈਕਚਰਾਰ ਕੁਲਜਿੰਦਰ ਸਿੰਘ ਨੇ 31 ਸਾਲ ਦੀ ਸੇਵਾ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹਮੇਸ਼ਾ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਆਪਣੀ ਲਿਖਤ ਰਾਹੀਂ ਸਿੱਖਿਆ ਅਤੇ ਸਾਹਿਤ ਨੂੰ ਅੱਗੇ ਵਧਾਉਣਗੇ।

ਸਮੂਹ ਸਟਾਫ ਵੱਲੋਂ ਵਿਦਾਇਗੀ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ, ਪ੍ਰਸੰਸਾ ਪੱਤਰ ਅਤੇ ਯਾਦਗਾਰੀ ਤੋਹਫੇ ਭੇਟ ਕੀਤੇ ਗਏ। ਸਮਾਰੋਹ ਦੌਰਾਨ ਲੈਕਚਰਾਰ ਕੁਲਜਿੰਦਰ ਸਿੰਘ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਵਿਤਾਵਾਂ, ਭਾਸ਼ਣਾਂ ਅਤੇ ਗੀਤਾਂ ਰਾਹੀਂ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟਾਇਆ ਗਿਆ।
ਜਸਵਿੰਦਰ ਸਿੰਘ, ਰੁਪਿੰਦਰ ਰੰਧਾਵਾ, ਸਵਿਤਾ ਰਾਣੀ, ਰਸ਼ਿਮ, ਯਸਿਕ ਯੁਵਰਾਜ,ਨਰਿੰਦਰ ਕੁਮਾਰ, ਗੁਰਤੇਜ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਉਨ੍ਹਾਂ ਦੀ ਸਾਦਗੀ, ਤਜਰਬਾ ਅਤੇ ਲਿਖਾਰੀ ਰੂਪ ਦੀ ਭਰਵੀਂ ਪ੍ਰਸ਼ੰਸਾ ਕੀਤੀ।
ਆਖ਼ਰ ਵਿੱਚ ਲੈਕਚਰਾਰ ਕੁਲਜਿੰਦਰ ਸਿੰਘ ਨੇ ਵੀ ਆਪਣਾ ਸੰਬੋਧਨ ਵਿੱਚ ਸਟਾਫ, ਵਿਦਿਆਰਥੀਆਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਉਨ੍ਹਾਂ ਲਈ ਸਿਰਫ਼ ਨੌਕਰੀ ਨਹੀਂ, ਸਗੋਂ ਇੱਕ ਰੂਹਾਨੀ ਅਨੁਭਵ ਸੀ, ਜੋ ਉਨ੍ਹਾਂ ਦੀ ਯਾਦਾਂ ਵਿੱਚ ਸਦਾ ਵੱਸਿਆ ਰਹੇਗਾ।












