ਪਟਿਆਲ਼ਾ, 5 ਜੁਲਾਈ,ਬੋਲੇ ਪੰਜਾਬ ਬਿਊਰੋ;
ਪਟਿਆਲਾ ਵਿੱਚ ਪਤੀ-ਪਤਨੀ ਨੇ ਖੁਦਕੁਸ਼ੀ ਕਰ ਲਈ। ਦੋਵਾਂ ਵਿਚਕਾਰ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਪਤਨੀ ਬੱਚਿਆਂ ਸਮੇਤ ਘਰੋਂ ਇਹ ਕਹਿ ਕੇ ਚਲੀ ਗਈ ਕਿ ਉਹ ਆਪਣੇ ਪੇਕੇ ਘਰ ਜਾ ਰਹੀ ਹੈ। ਨਾਭਾ ਬਲਾਕ ਦੇ ਪਿੰਡ ਸ੍ਰੀਨਗਰ ਵਿੱਚ ਇੱਕ ਔਰਤ ਨੇ ਮਾਮੂਲੀ ਝਗੜੇ ਕਾਰਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਦੋਂ ਕਿ ਉਸਦੇ ਪਤੀ ਨੇ ਖੁਦ ਨੂੰ ਫਾਹਾ ਲੈ ਲਿਆ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ (43) ਅਤੇ ਮਨਪ੍ਰੀਤ ਕੌਰ (40) ਵਜੋਂ ਹੋਈ ਹੈ। ਦੋਵਾਂ ਪਤੀ-ਪਤਨੀ ਦੀਆਂ ਅਰਥੀਆਂ ਇਕੱਠੇ ਘਰੋਂ ਬਾਹਰ ਨਿਕਲੀਆਂ। ਇਸ ਮੌਕੇ ਪਰਿਵਾਰ ਵਿੱਚ ਸੋਗ ਹੈ ਅਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।
ਪੁਲਿਸ ਨੇ ਮਾਮਲੇ ਵਿੱਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ ਵਿਆਹੁਤਾ ਔਰਤ ਦੀ ਮਾਂ ਜਸਵੀਰ ਕੌਰ, ਜੀਜਾ ਰਾਜਿੰਦਰ ਸਿੰਘ ਵਾਸੀ ਪਿੰਡ ਭਾਨੋਪਾਲੀ ਜ਼ਿਲ੍ਹਾ ਰੋਪੜ ਅਤੇ ਰਾਣੀ ਵਾਸੀ ਬਹਾਦਰਗੜ੍ਹ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹੈ।












