ਭਾਜਪਾ ਆਗੂ ਹਰਦੇਵ ਸਿੰਘ ਉੱਭਾ ਨੇ ਗਵਰਨਰ ਪੰਜਾਬ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ ਪੰਜਾਬ

ਮਾਨਯੋਗ ਗਵਰਨਰ ਸਾਹਿਬ ਦੀ ਨਸਾ ਖਤਮਾ ਮੁਹਿੰਮ ਨਾਲ ਜੁੜ ਰਿਹਾ ਪੰਜਾਬ :- ਹਰਦੇਵ ਸਿੰਘ ਉੱਭਾ

ਚੰਡੀਗੜ੍ਹ 6 ਜੁਲਾਈ ,ਬੋਲੇ ਪੰਜਾਬ ਬਿਊਰੋ;
ਅੱਜ ਰਾਜ ਭਵਨ ਪੰਜਾਬ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਭਾਜਪਾ ਵਪਾਰ ਸੈੱਲ ਦੇ ਜਿਲਾ ਪ੍ਰਧਾਨ ਸੁੰਦਰ ਲਾਲ ਨੇ ਗਵਰਨਰ ਪੰਜਾਬ ਮਾਨਯੋਗ ਗੁਲਾਬ ਚੰਦ ਕਟਾਰੀਆ ਜੀ ਨਾਲ ਮੁਲਾਕਾਤ ਕੀਤੀ।ਭਾਜਪਾ ਆਗੂਆ ਨੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਮਾਨਯੋਗ ਗਵਰਨਰ ਸਾਹਿਬ ਦੁਆਰਾ ਨਸ਼ਿਆ ਖਿਲਾਫ ਜੰਗੀ ਪੱਧਰ ਤੇ ਛੇੜੀ ਮੁਹਿੰਮ ਦੀ ਸਹਾਰਨ ਕੀਤੀ।ਭਾਜਪਾ ਆਗੂਆ ਨੇ ਗਵਰਨਰ ਸਾਹਿਬ ਨੂੰ ਦੱਸਿਆ ਕਿ ਉਹਨਾ ਦੁਆਰਾ ਨਸ਼ਿਆ ਖਿਲਾਫ ਛੇੜੀ ਮੁਹਿੰਮ ਨਾਲ ਸੂਬਾ ਵਾਸੀ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ ਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰ ਰਹੇ ਹਨ।ਇਸ ਮੁਹਿੰਮ ਦਾ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ ।ਉਹਨਾ ਗਵਰਨਰ ਪੰਜਾਬ ਮਾਨਯੋਗ ਗੁਲਾਬ ਚੰਦ ਕਟਾਰੀਆ ਜੀ ਦਾ ਨਸ਼ਾ ਖਾਤਮਾ ਮੁਹਿੰਮ ਨੂੰ ਜੰਗੀ ਪੱਧਰ ਤੇ ਚਲਾਉਣ ਲਈ ਪੰਜਾਬ ਵਾਸੀਆ ਦੀ ਤਰਫ ਤੋ ਧੰਨਵਾਦ ਵੀ ਕੀਤਾ ।ਹਰਦੇਵ ਸਿੰਘ ਉੱਭਾ ਨੇ ਕਿਹਾ ਅਸੀ ਗਵਰਨਰ ਸਾਹਿਬ ਦੀ ਨਸ਼ਿਆ ਖਿਲਾਫ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।