ਸਰਕਾਰੀ ਹਾਈ ਸਕੂਲ ਰਾਜਪੁਰਾ ਵਿੱਚ ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤਿਆਰ ਕੀਤੇ ਵੱਖ-ਵੱਖ ਵਿਸ਼ਿਆਂ ਦੇ ਪ੍ਰੋਜੈਕਟ ਪ੍ਰਦਰਸ਼ਨੀ ਲਗਾਈ ਗਈ

ਪੰਜਾਬ

ਰਾਜਪੁਰਾ 6 ਜੁਲਾਈ ,ਬੋਲੇ ਪੰਜਾਬ ਬਿਊਰੋ;

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤਿਆਰ ਕੀਤੇ ਗਏ ਵੱਖ-ਵੱਖ ਵਿਸ਼ਿਆਂ ਦੇ ਪ੍ਰੋਜੈਕਟਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਸਕੂਲ ਮੁਖੀ ਸੁਧਾ ਕੁਮਾਰੀ ਦੀ ਅਗਵਾਈ ਹੇਠ ਲਗਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਘਰ ਦੇ ਬਚੇ ਖੁਚੇ ਸਮਾਨ ਦੀ ਸਹੀ ਵਰਤੋਂ ਕਰਕੇ ਰਚਨਾਤਮਕਤਾ ਅਤੇ ਸੂਝ-ਬੂਝ ਨਾਲ ਵਿਭਿੰਨ ਵਿਸ਼ਿਆਂ ਤੇ ਪ੍ਰੋਜੈਕਟ ਤਿਆਰ ਕੀਤੇ।
ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਪੰਜਾਬੀ, ਹਿੰਦੀ, ਅੰਗਰੇਜੀ, ਵਿਗਿਆਨ, ਸਮਾਜਿਕ ਵਿਗਿਆਨ, ਗਣਿਤ, ਸਿਹਤ ਅਤੇ ਸਰੀਰਕ ਸਿੱਖਿਆ ਅਤੇ ਕੰਪਿਊਟਰ ਸਿੱਖਿਆ ਦੇ ਵਿਸ਼ਿਆਂ ਨਾਲ ਸੰਬੰਧਤ ਪ੍ਰੋਜੈਕਟਾਂ, ਵਰਕਿੰਗ ਮਾਡਲਾਂ, ਚਾਰਟਾਂ, ਫਲੈਸ਼ ਕਾਰਡਾਂ ਆਦਿ ਦੀ ਪ੍ਰਦਰਸ਼ਨੀ ਲਗਾਈ। ਉਨ੍ਹਾਂ ਨੇ ਨਵੇਂ ਵਿਚਾਰਾਂ, ਮਾਡਲ ਅਤੇ ਰਚਨਾਤਮਕਤਾ ਰਾਹੀਂ ਵਿੱਦਿਆ ਦੇ ਪ੍ਰਤੀ ਆਪਣੀ ਦਿਲਚਸਪੀ ਨੂੰ ਦਰਸਾਇਆ।
ਸਕੂਲ ਦੀ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਵਿਦਿਆਰਥੀਆਂ ਦੀ ਸੋਚਣ ਸ਼ਕਤੀ, ਹਸਤ ਕਲਾਵਾਂ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਣ ਦੀ ਇੱਕ ਕੋਸ਼ਿਸ਼ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਨਾ ਸਿਰਫ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ, ਸਗੋਂ ਉਨ੍ਹਾਂ ਨੂੰ ਟੀਮ ਵਰਕ ਅਤੇ ਨਵਚੇਤਨਤਾ ਵੱਲ ਵੀ ਪ੍ਰੇਰਿਤ ਕਰਦੇ ਹਨ।
ਇਹ ਪ੍ਰਦਰਸ਼ਨੀ ਪਾਠਕ੍ਰਮਕ ਸਿੱਖਿਆ ਨਾਲ-ਨਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵੱਲ ਸਕੂਲ ਦੀ ਗੰਭੀਰਤਾ ਅਤੇ ਉਤਸ਼ਾਹ ਨੂੰ ਦਰਸਾਉਂਦੀ ਹੈ।
ਇਸ ਮੌਕੇ ਮੀਨਾ ਰਾਣੀ, ਹਰਜੀਤ ਕੌਰ, ਸਕਾਊਟ ਮਾਸਟਰ ਰਾਜਿੰਦਰ ਸਿੰਘ, ਰੋਜ਼ੀ ਭਟੇਜਾ, ਸੁਨੀਤਾ ਰਾਣੀ, ਜਸਵਿੰਦਰ ਕੌਰ, ਕਿੰਪੀ ਬਤਰਾ, ਨਰੇਸ਼ ਧਮੀਜਾ, ਅਮਨਦੀਪ ਕੌਰ, ਗੁਰਜੀਤ ਕੌਰ, ਪੂਨਮ ਨਾਗਪਾਲ, ਤਲਵਿੰਦਰ ਕੌਰ, ਸੁਖਵਿੰਦਰ ਕੌਰ, ਮੀਨੂੰ ਅਗਰਵਾਲ, ਗੁਲਜ਼ਾਰ ਖਾਂ, ਮਨਪ੍ਰੀਤ ਸਿੰਘ,
ਕਰਮਦੀਪ ਕੌਰ, ਅਲਕਾ ਗੌਤਮ, ਅਮਿਤਾ ਤਨੇਜਾ ਅਤੇ ਵਿਦਿਆਰਥੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।