ਨਵੀਂ ਦਿੱਲੀ, 7 ਜੁਲਾਈ,ਬੋਲੇ ਪੰਜਾਬ ਬਿਊਰੋ;
ਰਿਆਧ (ਸਾਊਦੀ ਅਰਬ) ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ AI926 ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਹ ਉਡਾਣ ਐਤਵਾਰ ਸ਼ਾਮ 5 ਵਜੇ ਤੋਂ ਬਾਅਦ ਰਿਆਧ ਤੋਂ ਰਵਾਨਾ ਹੋਈ ਸੀ ਅਤੇ ਸਵੇਰੇ 1 ਵਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਉਤਰਨ ਵਾਲੀ ਸੀ, ਪਰ ਇਸਨੂੰ ਜੈਪੁਰ ਹਵਾਈ ਅੱਡੇ ‘ਤੇ ਉਤਾਰ ਦਿੱਤਾ ਗਿਆ।
ਫਿਲਹਾਲ ਉਡਾਣ ਨੂੰ ਮੋੜਨ ਦਾ ਕਾਰਨ ਸਪੱਸ਼ਟ ਨਹੀਂ ਹੈ। ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।












