ਚੰਡੀਗੜ੍ਹ, 10 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਸਦਨ ਵਿਚ ਭਾਵੁਕ ਮਾਹੌਲ ਦਿਖਾਈ ਦਿੱਤਾ ਤੇ ਸਰਕਾਰ ਅਤੇ ਵਿਰੋਧੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਇਸ ਤੋਂ ਬਾਅਦ, ਸਪੀਕਰ ਨੇ ਕਾਰਵਾਈ ਨੂੰ ਭਲਕੇ ਸਵੇਰੇ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਹੁਣ ਭਲਕੇ ਮੁੜ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਜਿਸ ’ਚ ਸਭ ਦੀਆਂ ਨਜ਼ਰਾਂ ਬੇਅਦਬੀ ਸੰਬੰਧੀ ਬਿੱਲ ’ਤੇ ਰਹਿਣਗੀਆਂ ।












