ਲਖਨਊ, 11 ਜੁਲਾਈ,ਬੋਲੇ ਪੰਜਾਬ ਬਿਊਰੋ;
ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੇ ਮਾਮਲੇ ਵਿੱਚ ਅਦਾਲਤ ਨੇ ਤਿੰਨ ਬੱਚਿਆਂ ਦੀ ਹੱਤਿਆ ਕਰਣ ਵਾਲੀ ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ ਔਰਤ ਨੇ ਆਪਣੇ ਪ੍ਰੇਮੀ ਨਾਲ ਰਹਿਣ ਦੀ ਖ਼ਾਤਰ ਆਪਣੇ ਹੀ ਤਿੰਨ ਬੱਚਿਆਂ ਨੂੰ ਪਾਣੀ ਵਿੱਚ ਡੁੱਬੋ ਕੇ ਮਾਰ ਦਿੱਤਾ ਸੀ।ਇਹ ਦਿਲ ਦਹਿਲਾ ਦੇਣ ਵਾਲਾ ਰਾਜ਼ ਉਸ ਵੇਲੇ ਬਾਹਰ ਆਇਆ, ਜਦੋਂ ਉਸਦਾ ਇੱਕ ਪੁੱਤਰ, ਜੋ ਕਿ ਚੌਥਾ ਬੱਚਾ ਸੀ, ਮਰਨ ਦਾ ਨਾਟਕ ਕਰਕੇ ਬਚ ਗਿਆ। ਮਾਂ ਨੂੰ ਲੱਗਾ ਕਿ ਉਹ ਵੀ ਹੋਰਾਂ ਦੀ ਤਰ੍ਹਾਂ ਮਰ ਗਿਆ ਹੈ, ਪਰ ਜਦੋਂ ਉਹ ਮੌਕੇ ਤੋਂ ਚਲੀ ਗਈ, ਤਾਂ ਬੱਚੇ ਨੇ ਨੇੜਲੇ ਪਿੰਡ ਦੇ ਲੋਕਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ।
ਮਾਮਲੇ ਦੀ ਜਾਂਚ ਤੋਂ ਬਾਅਦ ਅਦਾਲਤ ਨੇ ਔਰਤ ਨੂੰ ਕਸੂਰਵਾਰ ਕਰਾਰ ਦਿੱਤਾ ਅਤੇ ਤਿੰਨ ਨਿਰਦੋਸ਼ ਜਿੰਦਗੀਆਂ ਖਤਮ ਕਰਨ ਦੇ ਜੁਰਮ ’ਚ ਮੌਤ ਦੀ ਸਜ਼ਾ ਸੁਣਾਈ।
ਇਸ ਦੇ ਨਾਲ ਹੀ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸਖ਼ਤ ਟਿੱਪਣੀ ਕੀਤੀ ਹੈ। ਸਜ਼ਾ ਦਾ ਐਲਾਨ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਅਜਿਹੀ ਮਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ।














