ਹਰਿਆਣਾ 11 ਜੁਲਾਈ,ਬੋਲੇ ਪੰਜਾਬ ਬਿਊਰੋ;
ਜੂਨੀਅਰ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਦੀ ਬੀਤੇ ਦਿਨੀ ਉਸਦੇ ਆਪਣੇ ਪਿਤਾ ਦੀਪਕ ਯਾਦਵ ਨੇ ਹਰਿਆਣਾ (Haryana) ਦੇ ਗੁਰੂਗ੍ਰਾਮ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੁਣ ਰਾਧਿਕਾ ਯਾਦਵ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਅਨੁਸਾਰ ਰਾਧਿਕਾ ਦੇ ਚਾਰ ਗੋਲੀਆਂ ਮਾਰੀਆਂ ਗਈਆਂ ਸਨ, ਜਦੋਂ ਕਿ ਪੁਲਿਸ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਤਿੰਨ ਗੋਲੀਆਂ ਚਲਾਈਆਂ ਸਨ।
ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, ਮੁਲਜ਼ਮ ਦੀਪਕ ਯਾਦਵ, ਜੋ ਕਿ ਰਾਧਿਕਾ ਦਾ ਪਿਤਾ ਹੈ, ਨੇ ਖੁਦ ਮੰਨਿਆ ਕਿ ਉਸਨੇ ਰਾਧਿਕਾ ਨੂੰ ਤਿੰਨ ਗੋਲੀਆਂ ਮਾਰੀਆਂ, ਪਰ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਚਾਰ ਗੋਲੀਆਂ ਚਲਾਈਆਂ ਗਈਆਂ, ਜੋ ਕਿ ਪੂਰੇ ਮਾਮਲੇ ਨੂੰ ਗੁੰਝਲਦਾਰ ਬਣਾ ਰਿਹਾ ਹੈ।
ਪੁਲਿਸ ਜਾਂਚ ਦੇ ਅਨੁਸਾਰ ਮੁਲਜ਼ਮ ਦੀਪਕ ਯਾਦਵ ਪਿੰਡ ਵਾਸੀਆਂ ਦੇ ਤਾਅਨਿਆਂ ਅਤੇ ਟਿੱਪਣੀਆਂ ਤੋਂ ਪਰੇਸ਼ਾਨ ਸੀ। ਉਸਨੂੰ ਰਾਧਿਕਾ ਦੁਆਰਾ ਚਲਾਈ ਜਾ ਰਹੀ ਟੈਨਿਸ ਅਕੈਡਮੀ ‘ਤੇ ਇਤਰਾਜ਼ ਸੀ ਅਤੇ ਉਸਨੇ ਆਪਣੀ ਧੀ ਨੂੰ ਕਈ ਵਾਰ ਅਕੈਡਮੀ ਬੰਦ ਕਰਨ ਲਈ ਕਿਹਾ, ਪਰ ਰਾਧਿਕਾ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲ ‘ਤੇ ਨਾਰਾਜ਼ ਪਿਤਾ ਨੇ ਆਪਣੀ ਧੀ ਦੀਪਿਕਾ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਕਈ ਰਿਪੋਰਟਾਂ ‘ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਧਿਕਾ ਦੇ ਪਿਤਾ ਨੂੰ ਉਸਦਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣਾ ਅਤੇ ਇੱਕ ਪ੍ਰਭਾਵਕ ਬਣਨ ਦੀ ਉਸਦੀ ਇੱਛਾ ਪਸੰਦ ਨਹੀਂ ਸੀ। ਜਿਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿਤਾ ਗਿਆ । ਪੁਲਿਸ ਨੇ ਮੁਲਜ਼ਮ ਦੀਪਕ ਯਾਦਵ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ।














