ਕੈਨੇਡਾ ’ਚ ਲੁੱਟ-ਖੋਹ ਮਾਮਲੇ ਵਿਚ ਚਾਰ ਪੰਜਾਬੀ ਗ੍ਰਿਫ਼ਤਾਰ

ਸੰਸਾਰ ਪੰਜਾਬ

ਟੋਰਾਂਟੋ 13 ਜੁਲਾਈ,ਬੋਲੇ ਪੰਜਾਬ ਬਿਊਰੋ;

ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਨਾਲ ਹੋ ਰਹੀਆਂ ਹਿੰਸਕ ਲੁੱਟਾਂ-ਖੋਹਾਂ ਦੇ ਮਾਮਲੇ ਵਿਚ ਪੀਲ ਰੀਜ਼ਨਲ ਪੁਲਿਸ ਵਲੋਂ ਚਾਰ ਹੋਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੀ ਸ਼ਨਾਖ਼ਤ ਹਰਦਿਲ ਸਿੰਘ ਮਹਿਰੋਕ, ਪ੍ਰੀਤਪਾਲ ਸਿੰਘ ਕੂਨਰ ਅਤੇ ਦੋ ਨਾਬਾਲਗ਼ਾਂ ਵਜੋਂ ਕੀਤੀ ਗਈ ਹੈ।ਇਸ ਤੋਂ ਪਹਿਲਾਂ ਪੁਲਿਸ ਵਲੋਂ ਅਭਿਜੋਤ ਸਿੰਘ ਅਤੇ ਰਿਧਮਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦਸਿਆ ਕਿ ਪੀਲ ਰੀਜ਼ਨ ਵਿਚ ਕਈ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਦੌਰਾਨ ਬਰੈਂਪਟਨ ਦੇ ਹਰਦਿਲ ਸਿੰਘ ਮਹਿਰੋਕ ਸਣੇ 16 ਅਤੇ 17 ਸਾਲ ਉਮਰ ਦੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਰੁਧ ਅਗ਼ਵਾ ਅਤੇ ਲੁੱਟ ਦੇ ਤਿੰਨ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ ਪੁਲਿਸ ਵਲੋਂ ਮਿਸੀਸਾਗਾ ਦੇ ਪ੍ਰੀਤਪਾਲ ਸਿੰਘ ਕੂਨਰ ਵਿਰੁਧ ਗ੍ਰਿਫ਼ਤਾਰੀ ਵਾਰੰਟ ਮੰਗਿਆ ਗਿਆ।  ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲੁੱਟਾਂ-ਖੋਹਾਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਪੀੜਤਾਂ ਨੂੰ ਅੱਗੇ ਆਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਆਨਲਾਈਨ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਸੁਚੇਤ ਰਿਹਾ ਜਾਵੇ।    

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।