ਬੰਗਲਾਦੇਸ਼ ‘ਚ ਭੀੜ ਵੱਲੋਂ ਹਿੰਦੂ ਵਪਾਰੀ ਦੀ ਹੱਤਿਆ

ਨੈਸ਼ਨਲ ਪੰਜਾਬ


ਢਾਕਾ, 14 ਜੁਲਾਈ,ਬੋਲੇ ਪੰਜਾਬ ਬਿਊਰੋ;
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਭੀੜ ਵੱਲੋਂ ਕੀਤੀ ਗਈ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ, ਇੱਕ ਹਿੰਦੂ ਕਬਾੜ ਵਪਾਰੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਹਮਲਾਵਰਾਂ ਨੇ ਬੀਤੇ ਦਿਨੀ ਪਹਿਲਾਂ ਮਿਟਫੋਰਡ ਹਸਪਤਾਲ ਨੇੜੇ ਕਾਰੋਬਾਰੀ ਲਾਲ ਚੰਦ ਸੋਹਾਗ (39) ਨੂੰ ਇੱਟਾਂ ਅਤੇ ਪੱਥਰਾਂ ਨਾਲ ਕੁੱਟਿਆ ਅਤੇ ਫਿਰ ਉਸਦੇ ਸਿਰ ਅਤੇ ਸਰੀਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਭੀੜ ਨੇ ਕਾਰੋਬਾਰੀ ਦੇ ਕੱਪੜੇ ਵੀ ਉਤਾਰ ਦਿੱਤੇ ਅਤੇ ਕੁਝ ਹਮਲਾਵਰਾਂ ਨੂੰ ਉਸਦੇ ਮ੍ਰਿਤਕ ਸਰੀਰ ‘ਤੇ ਛਾਲ ਮਾਰਦੇ ਅਤੇ ਨੱਚਦੇ ਦੇਖਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ, ਹਿੰਸਾ ਦਾ ਕਾਰਨ ਜਬਰੀ ਵਸੂਲੀ ਅਤੇ ਵਪਾਰਕ ਵਿਵਾਦ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਘਟਨਾ ਦੇ ਪਿੱਛੇ ਅਸਲ ਉਦੇਸ਼ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।