ਚਲਦੀ ਪੰਜਾਬ ਰੋਡਵੇਜ਼ ਬੱਸ ਦਾ ਟਾਇਰ ਫਟਿਆ, ਕਈ ਸਵਾਰੀਆਂ ਜ਼ਖ਼ਮੀ

ਪੰਜਾਬ


ਮੁੱਲਾਪੁਰ ਦਾਖਾ, 15 ਜੁਲਾਈ,ਬੋਲੇ ਪੰਜਾਬ ਬਿਊਰੋ;
ਪੱਟੀ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਪੱਟੀ ਦੀ ਇੱਕ ਬੱਸ ਦਾ ਮੁੱਲਾਪੁਰ ਨੇੜੇ ਟਾਇਰ ਫਟਣ ਕਾਰਨ ਕਈ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਕਈ ਯਾਤਰੀਆਂ ਨੂੰ ਮੁੱਲਾਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਟਾਇਰ ਫਟਣ ਕਾਰਨ ਬੱਸ ਦਾ ਫਰਸ਼ ਅਚਾਨਕ ਫਟ ਗਿਆ ਜਿਸ ਕਾਰਨ ਇੱਕ ਬੱਚਾ ਫਰਸ਼ ‘ਤੇ ਡਿੱਗ ਪਿਆ।
ਡਰਾਈਵਰ ਸਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ, ਚੇਅਰਮੈਨ ਪੰਜਾਬ ਪਨਬੱਸ ਪੱਟੀ ਅਤੇ ਕੰਡਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਸਵੇਰੇ 4.50 ਵਜੇ ਪੱਟੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਨ। ਬੱਸ ਦਾ ਟਾਇਰ ਖਰਾਬ ਹੋਣ ਕਾਰਨ ਮੁੱਲਾਪੁਰ ਨੇੜੇ ਅਚਾਨਕ ਟਾਇਰ ਫਟ ਗਿਆ ਜਿਸ ਕਾਰਨ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਅਮਨਦੀਪ ਕੌਰ, ਰਮਨਦੀਪ ਕੌਰ, ਦੋਵੇਂ ਭੈਣਾਂ ਸ਼ਾਮਲ ਹਨ, ਜੋ ਆਪਣੇ ਪਰਿਵਾਰ ਨਾਲ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ ਪੀਜੀਆਈ ਚੰਡੀਗੜ੍ਹ ਜਾ ਰਹੀਆਂ ਸਨ। ਉਨ੍ਹਾਂ ਵਿੱਚੋਂ ਇੱਕ ਦੀ ਲੱਤ ਵਿੱਚ ਲੋਹੇ ਦੀ ਚਾਦਰ ਫਸ ਗਈ ਅਤੇ ਦੂਜੀ ਦੀ ਲੱਤ ਵੀ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਨੂੰ ਇਲਾਜ ਲਈ ਮੁੱਲਾਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੱਟੀ ਰੋਡਵੇਜ਼ ਪਨਬੱਸ ਦੇ ਡਰਾਈਵਰ ਸਲਵਿੰਦਰ ਸਿੰਘ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਨੂੰ ਪੁਰਾਣੀਆਂ ਬੱਸਾਂ ਬੰਦ ਕਰਕੇ ਰੂਟਾਂ ‘ਤੇ ਨਵੀਆਂ ਬੱਸਾਂ ਭੇਜਣੀਆਂ ਚਾਹੀਦੀਆਂ ਹਨ ਕਿਉਂਕਿ ਯਾਤਰੀਆਂ ਦੀ ਜਾਨ-ਮਾਲ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਟਾਇਰ 3 ਮਹੀਨਿਆਂ ਬਾਅਦ ਬਦਲਣੇ ਚਾਹੀਦੇ ਹਨ, ਪਰ ਸਰਕਾਰ ਦੇ ਧਿਆਨ ਦੀ ਘਾਟ ਕਾਰਨ ਪੁਰਾਣੇ ਟਾਇਰ ਵਰਤੇ ਜਾ ਰਹੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।