ਕਰਨਲ ਬਾਠ ਤੇ ਪੁੱਤਰ ਉੱਤੇ ਹੋਏ ਹਮਲੇ ਦਾ ਮਾਮਲਾ ਹਾਈ ਕੋਰਟ ਨੇ ਸੀਬੀਆਈ ਹਵਾਲੇ ਕੀਤਾ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 16 ਜੁਲਾਈ,ਬੋਲੇ ਪੰਜਾਬ ਬਿਊਰੋ;
ਪਟਿਆਲੇ ’ਚ ਮਾਰਚ ਦੌਰਾਨ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਪੁੱਤਰ ਉੱਤੇ ਹੋਏ ਹਮਲੇ ਨੇ ਅੱਜ ਇੱਕ ਨਵਾਂ ਮੋੜ ਲੈ ਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਵੱਡਾ ਫੈਸਲਾ ਕਰਦਿਆਂ ਇਸ ਮਾਮਲੇ ਦੀ ਜਾਂਚ ਹੁਣ CBI (ਕੇਂਦਰੀ ਜਾਂਚ ਬਿਊਰੋ) ਨੂੰ ਸੌਂਪਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪਹਿਲਾਂ ਇਹ ਜਾਂਚ ਚੰਡੀਗੜ੍ਹ ਪੁਲਿਸ ਕੋਲ ਸੀ, ਪਰ ਅਦਾਲਤ ਨੇ ਇਹ ਕਹਿ ਕੇ ਉਨ੍ਹਾਂ ਨੂੰ ਹਟਾ ਦਿੱਤਾ ਕਿ ਯੂ.ਟੀ. ਪੁਲਿਸ ਨਾ ਤਾਂ ਨਿਰਪੱਖ ਜਾਂਚ ਕਰ ਪਾਈ, ਨਾ ਹੀ ਕੋਈ ਢੰਗ ਦੀ ਕਾਰਵਾਈ।
ਕਰਨਲ ਦੀ ਘਰਵਾਲੀ ਨੇ ਕਿਹਾ “ਸਾਨੂੰ ਹੁਣ ਇਨਸਾਫ਼ ਦੀ ਅਸਲ ਉਮੀਦ ਜਗੀ ਹੈ। ਅਦਾਲਤ ਦਾ ਇਹ ਫੈਸਲਾ ਸਾਨੂੰ ਰਾਹਤ ਦੇਣ ਵਾਲਾ ਲੱਗ ਰਿਹਾ ਹੈ। ਸੱਚ ਹਮੇਸ਼ਾ ਲੰਮੇ ਸਮੇਂ ਤੱਕ ਨਹੀਂ ਲੁੱਕ ਸਕਦਾ।”
ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕੋਰਟ ਤੁਰੰਤ ਇੱਕ ਰਸਮੀ ਹੁਕਮ ਵੀ ਜਾਰੀ ਕਰੇਗੀ, ਜਿਸ ’ਚ ਇਹ ਵੀ ਦਰਸਾਇਆ ਜਾਵੇਗਾ ਕਿ CBI ਨੂੰ ਕਿੰਨੇ ਸਮੇਂ ਵਿੱਚ ਜਾਂਚ ਮੁਕੰਮਲ ਕਰਨੀ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।