ਰਾਜਪੁਰਾ, 16 ਜੁਲਾਈ ,ਬੋਲੇ ਪੰਜਾਬ ਬਿਉਰੋ;
ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੀ ਟੀਮ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਅੱਜ ਐਸ ਓ ਐਸ ਚਿਲਡਰਨ ਵਿਲੇਜ, ਰਾਜਪੁਰਾ ਨੂੰ ਇੱਕ ਵਿਦਿਆਰਥੀ ਦੀ ਸਾਲਾਨਾ ਸਿੱਖਿਆ ਲਾਗਤ ਪੂਰੀ ਕਰਨ ਲਈ 12,000 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ।
ਇਹ ਮਦਦ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੰਜੀਵ ਕੁਮਾਰ ਮਿੱਤਲ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੇ ਚੇਅਰਮੈਨ ਰੋਟੇਰੀਅਨ ਵਿਮਲ ਜੈਨ, ਜਰਨਲ ਸਕੱਤਰ ਰੋਟੇਰੀਅਨ ਜਿਤੇਨ ਸਚਦੇਵਾ ਅਤੇ ਉਪ ਪ੍ਰਧਾਨ ਰੋਟੇਰੀਅਨ ਲਲਿਤ ਲਵਲੀ ਵੀ ਹਾਜ਼ਰ ਰਹੇ।
ਸੰਜੀਵ ਮਿੱਤਲ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਨੇ ਦੱਸਿਆ ਕਿ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਲਗਾਤਾਰ ਸਮਾਜ ਭਲਾਈ, ਖਾਸ ਕਰਕੇ ਲੋੜਵੰਦਾਂ ਦੀ ਸਹਾਇਤਾ ਲਈ ਵਚਨਬੱਧ ਹੈ। ਕਲੱਬ ਵੱਲੋਂ ਦਿੱਤੀ ਗਈ ਇਹ ਰਾਸ਼ੀ ਐਸ ਓ ਐਸ ਚਿਲਡਰਨ ਵਿੱਲੇਜ ਵਿੱਚ ਰਹਿ ਰਹੇ ਬੱਚੇ ਦੀ ਸਿੱਖਿਆ ਨੂੰ ਨਿਰੰਤਰ ਬਣਾਈ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਐਸ ਓ ਐਸ ਵਿੱਲੇਜ ਦੇ ਪ੍ਰਬੰਧਕਾਂ ਨੇ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੀ ਇਸ ਮਾਨਵਤਾਵਾਦੀ ਪਹਿਲ ਨੂੰ ਸਰਾਹਦਿਆਂ ਦਿਲੋਂ ਧੰਨਵਾਦ ਪ੍ਰਗਟਾਇਆ।












