ਅਮਰੀਕਾ ਦੇ ਅਲਾਸਕਾ ਵਿੱਚ ਆਇਆ ਭੂਚਾਲ

ਸੰਸਾਰ ਪੰਜਾਬ

ਅਲਾਸਕਾ 17 ਜੁਲਾਈ,ਬੋਲੇ ਪੰਜਾਬ ਬਿਊਰੋ;

ਅਮਰੀਕਾ ਦੇ (Alaska)ਵਿੱਚ ਬੁੱਧਵਾਰ ਦੇਰ ਰਾਤ 7.3 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 12:37 ਵਜੇ ਆਇਆ। ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 36 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਘੱਟ ਡੂੰਘਾਈ ਦੇ ਕਾਰਨ aftershocks (ਭੂਚਾਲ ਤੋਂ ਬਾਅਦ ਝਟਕੇ) ਦੀ ਸੰਭਾਵਨਾ ਹੈ। ਘੱਟ ਡੂੰਘਾਈ ਵਾਲੇ ਭੂਚਾਲ ਆਮ ਤੌਰ ‘ਤੇ ਡੂੰਘੇ ਭੂਚਾਲਾਂ ਨਾਲੋਂ ਵਧੇਰੇ ਖ਼ਤਰਨਾਕ ਹੁੰਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।