ਨਜਾਇਜ਼ ਚੱਲਦੇ ਆਟੋ ਤੇ ਈ ਰਿਕਸ਼ਾ ਹੁਣ ਬੰਦ ਹੋ ਜਾਣਗੇ

ਪੰਜਾਬ


ਬਠਿੰਡਾ, 17 ਜੁਲਾਈ,ਬੋਲੇ ਪੰਜਾਬ ਬਿਊਰੋ;
ਨਗਰ ਨਿਗਮ ਬਠਿੰਡਾ ਦੇ ਕਰਮਚਾਰੀਆਂ ਵੱਲੋਂ ਦਾਦੀ ਪੋਤੀ ਪਾਰਕ ਵਿਚ ਟੈਂਟ ਲਗਾ ਕੇ ਸ਼ਹਿਰ ਵਿਚ ਚੱਲਦੇ ਆਟੋ ਤੇ ਈ ਰਿਕਸ਼ਾ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ, ਇਸ ਨਾਲ ਸ਼ਹਿਰ ਵਿਚ ਨਜਾਇਜ਼ ਚੱਲਦੇ ਆਟੋ ਤੇ ਈ ਰਿਕਸ਼ਾ ਹੁਣ ਬੰਦ ਹੋ ਜਾਣਗੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ। ਹੁਣ ਸ਼ਹਿਰ ‘ਚ ਬਾਹਰਲੇ ਸ਼ਹਿਰ ਦਾ ਕੋਈ ਵੀ ਵਿਅਕਤੀ ਆਟੋ ਜਾਂ ਈ ਰਿਕਸ਼ਾ ਨਹੀਂ ਚਲਾ ਸਕੇਗਾ ਜਿਸ ਕੋਲ ਨਗਰ ਨਿਗਮ ਵੱਲੋਂ ਕੀਤੀ ਰਜਿਸਟਰੇਸ਼ਨ ਦਾ ਪਾਸ ਹੋਵੇਗਾ, ਹੁਣ ਉਹੀ ਵਿਅਕਤੀ ਆਟੋ ਜਾਂ ਈ ਰਿਕਸ਼ਾ ਚਲਾ ਸਕੇਗਾ। ਜਿਹੜੇ ਵਿਅਕਤੀ ਸ਼ਰਾਬ ਜਾਂ ਦੂਸਰਾ ਕੋਈ ਹੋਰ ਨਸ਼ਾ ਕਰਕੇ ਆਟੋ ਜਾਂ ਈ ਰਿਕਸ਼ਾ ਚਲਾਉਂਦੇ ਸਨ, ਅਜਿਹੇ ਵਿਅਕਤੀਆਂ ਦੀ ਵੀ ਨਿਗਮ ਕਰਮਚਾਰੀਆਂ ਵੱਲੋਂ ਪੜਤਾਲ ਕਰਕੇ ਉਨ੍ਹਾਂ ਨੂੰ ਪਛਾਣ ਪੱਤਰ ਜਾਰੀ ਨਹੀਂ ਕੀਤੇ ਜਾਣਗੇ।
ਨਿਗਮ ਕਰਮਚਾਰੀਆਂ ਵੱਲੋਂ 31 ਜੁਲਾਈ ਤੱਕ ਆਟੋ ਜਾਂ ਈ ਰਿਕਸ਼ਾ ਚਾਲਕਾਂ ਤੋਂ ਦਸਤਾਵੇਜ ਲਏ ਜਾਣਗੇ ਉਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦੇ ਘਰੋਂ ਘਰੀ ਜਾ ਕੇ ਜਾਂਚ ਕੀਤੀ ਜਾਵੇਗੀ ਕਿ ਆਟੋ ਚਾਲਕ ਸ਼ਹਿਰ ਦਾ ਰਹਿਣ ਵਾਲਾ ਹੈ ਜਾਂ ਉਹ ਕਿਸੇ ਦੂਸਰੇ ਸ਼ਹਿਰ ਦਾ ਰਹਿਣ ਵਾਲਾ ਹੈ, ਜੇਕਰ ਉਹ ਕਿਸੇ ਬਾਹਰੀ ਸ਼ਹਿਰ ਦਾ ਰਹਿਣ ਵਾਲਾ ਹੋਇਆ ਤਾਂ ਉਸ ਦਾ ਆਟੋ ਜਾ ਈ ਰਿਕਸ਼ਾ ਬੰਦ ਕਰ ਦਿੱਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।