1 ਅਗਸਤ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ
ਚੰਡੀਗੜ੍ਹ, 18 ਜੁਲਾਈ ,ਬੋਲੇ ਪੰਜਾਬ ਬਿਊਰੋ( ਹਰਦੇਵ ਚੌਹਾਨ)
ਇਸ ਸਾਲ ਦੇ ਸ਼ੁਰੂ ਵਿੱਚ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਸ਼ਾਨਦਾਰ ਵਿਸ਼ਵ ਪ੍ਰੀਮੀਅਰ ਅਤੇ ਅਸਾਧਾਰਨ ਰੇਟਿੰਗ ਤੋਂ ਬਾਅਦ, ‘ਘਿਚ ਪਿਚ’ ਦਰਸ਼ਕਾ ਲਈ 1 ਅਗਸਤ ਨੂੰ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਨਿਰਮਾਤਾ ਅੰਕੁਰ ਸਿੰਗਲਾ ਦੁਆਰਾ ਬਣਾਈ ਗਈ ਹੈ ਜਿਸ ਵਿੱਚ 1990 ਦੇ ਦਹਾਕੇ ਦੇ ਅਖੀਰ ਵਿੱਚ ਚੰਡੀਗੜ੍ਹ ਦੇ ਤਿੰਨ ਕਿਸ਼ੋਰ ਮੁੰਡਿਆਂ ਦੀ ਕਹਾਣੀ ਹੈ ਜੋ ਦੋਸਤੀ ਤੇ ਬਗਾਵਤ ਕਰਦੇ ਆਪਣੇ ਪਿਤਾਵਾਂ ਨਾਲ ਤਣਾਅਪੂਰਨ ਰਿਸ਼ਤਿਆਂ ਵਿੱਚੋਂ ਲੰਘਦੇ ਹਨ।
ਅੰਕੁਰ ਸਿੰਗਲਾ ਨੇ ਇੱਥੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਦੱਸਿਆ ਕਿ ਇਹ ਫਿਲਮ ਇੱਕ ਸ਼ਹਿਰ ਅਤੇ ਇੱਕ ਪੀੜ੍ਹੀ ਨੂੰ ਦਰਸਾਉਂਦੀ ਹੈ ਜੋ ਪਛਾਣ, ਉਮੀਦਾਂ ਅਤੇ ਦੱਬੀਆਂ ਭਾਵਨਾਵਾਂ ਨਾਲ ਜੂਝ ਰਹੀ ਹੈ।
ਇਹ ਫਿਲਮ ਮੇਰੇ ਨਿਰਦੇਸ਼ਨ ਅਤੇ ਲੇਖਣੀ ਦੀ ਸ਼ੁਰੂਆਤ ਵੀ ਹੈ। ਫਿਲਮ ‘ਚ
ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਫਿਲਮਾਇਆ ਗਿਆ ਹੈ।
ਇਹ ਫਿਲਮ ਸਵਰਗੀ ਨਿਤੇਸ਼ ਪਾਂਡੇ ਦੀ ਆਖਰੀ ਫੀਚਰ ਫਿਲਮ ਪੇਸ਼ਕਾਰੀ ਨੂੰ ਵੀ ਦਰਸਾਏਗੀ ਜੋ ਕਿ ਖੋਸਲਾ ਕਾ ਘੋਸਲਾ ਅਤੇ ਓਮ ਸ਼ਾਂਤੀ ਓਮ ਵਿੱਚ ਆਈਕਾਨਿਕ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ।
ਉਹਨਾਂ ਦੱਸਿਆ ਕਿ ਸ਼ਿਵਮ ਕੱਕੜ, ਗੌਰਵ ਅਰੋੜਾ ਦੇ ਰੂਪ ਵਿੱਚ ਇੱਕ ਬੇਰਹਿਮ ਮਰਦਾਨਾ ਕਿਰਦਾਰ ਨਿਭਾਉਂਦਾ ਹੈ।
ਗੁਰਪ੍ਰੀਤ ਸਿੰਘ ਦੇ ਰੂਪ ਵਿੱਚ ਕਬੀਰ ਨੰਦਾ ਇੱਕ ਸੰਵੇਦਨਸ਼ੀਲ ਮੁੰਡਾ ਹੈ।
ਅਨੁਰਾਗ ਬਾਂਸਲ ਦੇ ਰੂਪ ਵਿੱਚ ਆਰੀਅਨ ਰਾਣਾ ਪੜ੍ਹਾਈ-ਲਿਖਾਈ ਵਾਲਾ ਪਰ ਉਲਝਣ ਵਾਲਾ ਕਿਸ਼ੋਰ ਹੈ।
ਨਿਤੇਸ਼ ਪਾਂਡੇ ਭਾਵ ਰਾਕੇਸ਼ ਅਰੋੜਾ ਨਰਮ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆਏਗਾ। ਰੀਤੂ ਅਰੋੜਾ, ਗੀਤਾ ਅਗਰਵਾਲ ਸ਼ਰਮਾ ਮਜ਼ਬੂਤ ਦਿਲ ਵਾਲੀ ਮਾਂ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਨਰੇਸ਼ ਬਾਂਸਲ ਕਲਾਸਿਕ ਪਿਤਾ ਸਤਿਆਜੀਤ ਸ਼ਰਮਾ ਦੇ ਰੋਲ ਵਿੱਚ ਦਿਸੇਗਾ।
ਫਿਲਮ ਦੇ ਗੀਤ ਰੋਹਿਤ ਸ਼ਰਮਾ ਦੁਆਰਾ ਰਚੇ ਗਏ ਹਨ ਜਿਨ੍ਹਾਂ ਦੇ ਬੋਲ ਗੀਤਕਾਰ ਸ਼ੈਲੀ ਦੁਆਰਾ ਲਿਖੇ ਗਏ ਹਨ। ਸਈਦ ਮੁਬਾਸ਼ਸ਼ੀਰ ਅਲੀ ਨੇ ਫਿਲਮ ਨੂੰ ਸੰਪਾਦਿਤ ਕੀਤਾ ਹੈ ਹੈ। ਉਹ ਦਿੱਲੀ ਵਿੱਚ ਰਹਿਣ ਵਾਲਾ ਇੱਕ ਫਿਲਮ ਨਿਰਮਾਤਾ ਵੀ ਹੈ। ਇਹ ਫਿਲਮ 1 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ












