ਵੀਅਤਨਾਮ ‘ਚ ਕਿਸ਼ਤੀ ਹਾਦਸਾ: 34 ਦੀ ਮੌਤ, 8 ਲਾਪਤਾ

ਸੰਸਾਰ ਪੰਜਾਬ


ਹਨੋਈ, 20 ਜੁਲਾਈ,ਬੋਲੇ ਪੰਜਾਬ ਬਿਊਰੋ;
ਵੀਅਤਨਾਮ ‘ਚ ਸ਼ਨੀਵਾਰ ਦੁਪਹਿਰ ਸਮੇਂ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਤਾਫਾਨ ਦੇ ਦੌਰਾਨ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਅਚਾਨਕ ਉਲਟ ਗਈ। ਇਸ ਹਾਦਸੇ ਵਿੱਚ 34 ਲੋਕਾਂ ਦੀ ਜਾਨ ਚਲੀ ਗਈ, ਜਦਕਿ 8 ਲੋਕ ਅਜੇ ਵੀ ਲਾਪਤਾ ਹਨ।
ਮਿਲੀ ਜਾਣਕਾਰੀ ਅਨੁਸਾਰ, ਵਾਂਡਰ ਨਾਂ ਦੀ ਇਹ ਕਿਸ਼ਤੀ 48 ਯਾਤਰੀਆਂ ਅਤੇ 5 ਕਰੂ ਮੈਂਬਰਾਂ ਸਮੇਤ ਕੁੱਲ 53 ਲੋਕਾਂ ਨਾਲ ਰਵਾਨਾ ਹੋਈ ਸੀ। ਇਹ ਸਾਰੇ ਲੋਕ ਵੀਅਤਨਾਮ ਦੇ ਹੀ ਨਿਵਾਸੀ ਸਨ। ਤੂਫਾਨੀ ਹਵਾਵਾਂ ਕਾਰਨ ਕਿਸ਼ਤੀ ਸਮੁੰਦਰ ਵਿੱਚ ਪਲਟ ਗਈ।
ਬਚਾਅ ਟੀਮਾਂ ਨੇ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਵਿਚੋਂ ਇਕ 14 ਸਾਲ ਦਾ ਲੜਕਾ ਵੀ ਸੀ। ਉਸ ਨੂੰ ਪਲਟੀ ਹੋਈ ਇਮਾਰਤ ਵਿੱਚੋਂ ਲਗਭਗ ਚਾਰ ਘੰਟੇ ਬਾਅਦ ਬਾਹਰ ਕੱਢਿਆ ਗਿਆ। ਮੌਕੇ ਤੋਂ ਕਈ ਮ੍ਰਿਤਕ ਸਰੀਰ ਵੀ ਮਿਲੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।