ਫਤਿਹਗੜ੍ਹ ਸਾਹਿਬ,21, ਜੁਲਾਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)
ਸੀ ਪੀ ਐਫ ਕਰਮਚਾਰੀ ਯੂਨੀਅਨ, ਤੇ ਪੀ ਐਸ ਐਮ ਐਸ ਯੂ ਵੱਲੋਂ ਸਾਂਝੇ ਤੌਰ ਤੇ 17-7-2020 ਦੇ ਮੁਲਾਜ਼ਮ ਵਿਰੋਧੀ ਪੱਤਰ ਫੂਕ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ । ਜਰਨੈਲ ਸਿੰਘ ਔਜਲਾ ਅਤੇ ਪੀ ਐਸ ਐਮ ਐਸ ਯੂ ਦੇ ਜ਼ਿਲਾ ਪ੍ਰਧਾਨ ਲਖਬੀਰ ਸਿੰਘ ਭੱਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 17.07.2020 ਤੋਂ ਬਾਅਦ ਭਾਰਤੀ ਹੋਏ ਮਨਿਸਟੀਰੀਅਲ ਕਾਮਿਆ ਦੀ ਜ਼ਿਲ੍ਹਾ ਪੱਧਰੀ ਕਮੇਟੀ ਗਠਤ ਕੀਤੀ ਗਈ, ਜਿਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੂੰ ਲਗਾਇਆ ਗਿਆ। ਮਨਪ੍ਰੀਤ ਸਿੰਘ ਵਲੋ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 17,07.20 ਨੂੰ ਕਾਂਗਰਸ ਦੀ ਪ੍ਰਧਾਨਗੀ ਵਾਲੀ ਸਰਕਾਰ ਸਮੇਂ ਮਨਪ੍ਰੀਤ ਬਾਦਲ ਵਲੋਂ ਇਸ ਦਿਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਤਹਿਤ 17.07.20 ਤੋਂ ਬਾਅਦ ਭਾਰਤੀ ਹੋਣ ਵਾਲੇ ਕਲਰਕ ਦੀ ਤਨਖਾਹ ਕੇਂਦਰ ਦੀ ਤਰਜ ਤੇ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਸਮੇਂ ਇਹ ਨੋਟੀਫਿਕੇਸ਼ਨ ਕੀਤਾ ਗਿਆ ਕੇ 17.07.20 ਤੋਂ ਬਾਅਦ ਭਾਰਤੀ ਹੋਣ ਵਾਲੇ ਕਲਰਕ ਨੂੰ ਤਨਖਾਹ ਕੇਂਦਰ ਦੀ ਤਰਜ ਤੇ ਦਿੱਤੀ ਜਾਵੇਗੀ ਪਰ ਭੱਤੇ ਪੰਜਾਬ ਸਰਕਾਰ ਵਾਲੇ ਹੋਣਗੇ। ਇਸ ਮੌਕੇ ਲਖਬੀਰ ਸਿੰਘ ਭੱਟੀ ਤੇ ਜਰਨੈਲ ਸਿੰਘ ਔਜਲਾ ਨੇ ਕਿਹਾ ਕੇ ਜੇਕਰ ਆਮ ਆਦਮੀ ਦੀ ਸਰਕਾਰ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੀ ਤਾਂ ਇਸ ਵਿਰੋਧ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।












