ਭਾਰਤ ਬੰਦ ਦੇ ਸੰਘਰਸ਼ ਵਿੱਚ ਪੰਜਾਬ ਦੇ ਪੈਨਸ਼ਨਰਾਂ ਨੇ ਕੀਤੀ ਵੱਡੀ ਸ਼ਮੂਲੀਅਤ

ਪੰਜਾਬ

ਪੰਜਾਬ ਦੇ ਪੈਨਸ਼ਨਰਾਂ ਵਿੱਚ ਸਰਕਾਰ ਵਿਰੁੱਧ ਭਾਰੀ ਗੁੱਸਾ

ਫ਼ਤਿਹਗੜ੍ਹ ਸਾਹਿਬ,21, ਜੁਲਾਈ ,ਬੋਲੇ ਪੰਜਾਬ ਬਿਉਰੋ (ਮਲਾਗਰ ਖਮਾਣੋਂ)

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨਗੀ ਹੇਠ ਹੋਈ ,ਮੰਚ ਦਾ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ, ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੀ ਜਾਇਜ਼ ਮੰਗਾਂ ਦੀ ਗੱਲ ਕੀਤੀ ,ਉਥੇ ਪੰਜਾਬ ਸਰਕਾਰ ਵੱਲੋਂ ਬਾਰ ਬਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਮੀਟਿੰਗ ਵਿੱਚ ਬੁਲਾਰਿਆਂ ਵਲੋਂ ਮਿਤੀ 9 ਜੁਲਾਈ ਨੂੰ ਭਾਰਤ ਬੰਦ ਸਫਲਤਾ ਪੂਰਵਕ ਹੋਣ ਤੇ ਮੁਲਾਜ਼ਮਾਂ ਪੈਨਸ਼ਨਰਾਂ ਕਿਸਾਨਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀ ਗਈ
‌‌ਮੀਟਿੰਗ ਨੂੰ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਅਤੇ ਹਰਚੰਦ ਸਿੰਘ ਪੰਜੋਲੀ ਵੱਲੋਂ ਮਿਤੀ 14/7/2025 ਨੂੰ ਧੂਰੀ ਵਿਖੇ ਸ਼ਾਮਲ ਹੋਏ ਪੈਨਸ਼ਨਰਾਂ ਦਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆਂ ਮੀਟਿੰਗ ਵਿੱਚ ਹਾਜ਼ਰ ਹੋਏ ਵੱਖ ਵੱਖ ਬੁਲਾਰਿਆਂ ਵਿੱਚ ਸਵ, ਸ੍ਰੀ ਪ੍ਰੇਮ ਸਿੰਘ ਨਲੀਨਾ, ਪ੍ਰੀਤਮ ਸਿੰਘ ਨਾਗਰਾ ਕਰਨੈਲ ਸਿੰਘ ਬੱਸੀ ਪਠਾਣਾਂ, ਜਸਵਿੰਦਰ ਸਿੰਘ ਆਹਲੂਵਾਲੀਆ ਰਾਮ ਮੂਰਤੀ ਖਮਾਣੋਂ, ਕੁਲਵੰਤ ਸਿੰਘ ਢਿੱਲੋਂ, ਦਰਬਾਰਾ ਸਿੰਘ ਹਰਬੰਸ ਪੁਰਾ ਜੋਧ ਸਿੰਘ,ਤੇਜੇਸ ਸੂਦ ਨੇ ਕਿਹਾ ਸਰਕਾਰ ਪੈਨਸ਼ਨਰਾਂ ਦੀਆਂ ਲਮਕ, ਅਵਸਥਾਂ ਵਿਚ ਪਾਇਆ ਮੰਗਾਂ ਜਿਵੇਂ ਕਿ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਨਾਲ ਪੈਨਸਨਾ ਫਿਕਸ ਕਰਨਾ,ਡੀ ਏ 42% ਤੋਂ 55% ਕਰਨਾ ਡੀ ਏ ਦੇ ਬਕਾਏ ਦੇਣਾ, ਸਿਹਤ ਕੈਸ ਲੈਸ ਸਕੀਮ ਚਾਲੂ ਕਰਨਾਂ ਬੱਝਵਾਂ ਮੈਡੀਕਲ 2000/ਰੁਪਏ ਕਰਨਾ 2016, ਤੋਂ ਬਾਅਦ ਪੈਨਸ਼ਨਰਾਂ ਦਾਂ ਲਿਵ ਇਨ ਕੈਸ਼ ਦਾ ਬਕਾਇਆ ਅਤੇ 6ਵੇ ਕਮਿਸ਼ਨ ਦੇ ਸਾਰੇ ਬਕਾਏ ਯੁਕਮੁਸਤ ਬਿਨਾਂ ਕਿਸੇ ਉਮਰ ਦੇ ਪੱਖਪਾਤ ਦੇ ਦਿੱਤਾ ਜਾਵੇ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਪੈਨਸਨਰਾ ਦਾਂ ਧੰਨਵਾਦ ਕੀਤਾ ਗਿਆਂ ਮੀਟਿੰਗ ਵਿੱਚ ਹਾਜ਼ਰ ਸਨ ਸਰਵ ਸ੍ਰੀ ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਆਹਲੂਵਾਲੀਆ, ਸੁੱਚਾ ਸਿੰਘ ਨਬੀਪੁਰ ਸੁਰਜੀਤ ਸਿੰਘ,ਅਵਤਾਰ ਸਿੰਘ ਕਲੋਦੀ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਇੰਸਾਂ, ਅਜੈਬ ਸਿੰਘ ਖਮਾਣੋਂ,ਮੱਘਰ ਸਿੰਘ ਅਮੋਲਹ, ਹਰਪਾਲ ਸਿੰਘ, ਚਰਨ ਸਿੰਘ,ਜੋਗਾ ਸਿੰਘ,ਉਮ ਪ੍ਰਕਾਸ਼ ਬੱਸੀ ਪਠਾਣਾਂ,ਗੁਰੂਮੂੱਖ ਸਿੰਘ ਹਰਜਿੰਦਰ ਸਿੰਘ ਘੁੰਮਣ, ਪਰਮਜੀਤ ਸਿੰਘ, ਰਾਜਿੰਦਰ ਕੁਮਾਰ ਸਰਹਿੰਦ,ਤੇਜੇਸ ਸੂਦ,ਵੀ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।