ਐਸਐਸਪੀ ਮੋਹਾਲੀ ਐਸੀ ਨੈਸ਼ਨਲ ਕਮਿਸ਼ਨ ਦੇ ਤਿੰਨ-ਤਿੰਨ ਨੋਟਿਸਾਂ ਦੀ ਨਹੀਂ ਕਰ ਰਹੇ ਪ੍ਰਵਾਹ

ਪੰਜਾਬ

ਐਸ ਸੀ ਲੋਕਾਂ ਤੇ ਪੰਜਾਬ ਭਰ ਵਿੱਚ ਰੋਜ਼ਾਨਾ ਹੋ ਰਹੇ ਅਤਿਆਚਾਰਾਂ ਦੀ ਰੋਕਥਾਮ ਵਿੱਚ ਐਸੀ ਕਮਿਸ਼ਨ ਪੰਜਾਬ ਚਿੱਟਾ ਹਾਥੀ ਸਾਬਤ ਹੋ ਰਿਹਾ: ਬਲਵਿੰਦਰ ਕੁੰਭੜਾ

ਐਸਸੀ ਕਮਿਸ਼ਨ ਪੰਜਾਬ ਅਤੇ ਰਾਸ਼ਟਰੀ ਐਸਸੀ ਕਮਿਸ਼ਨ ਆਪਣੇ ਕੀਤੇ ਹੁਕਮ ਲਾਗੂ ਕਰਵਾਉਣ ਵਿੱਚ ਅਸਮਰੱਥ: ਐਸ ਸੀ ਬੀਸੀ ਮੋਰਚਾ

ਮੋਹਾਲੀ, 22 ਜੁਲਾਈ ,ਬੋਲੇ ਪੰਜਾਬ ਬਿਊਰੋ:

ਐਸਸੀਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਰ ਸਾਥ ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਅੱਜ ਆਗੂਆਂ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ 1 ਹਗਾਮੀ ਮੀਟਿੰਗ ਕੀਤੀ। ਜਿਸ ਵਿੱਚ ਰਾਸ਼ਟਰੀ ਐਸੀ ਕਮਿਸ਼ਨ ਦੇ ਤਿੰਨ ਵਾਰ ਐਸਐਸਪੀ ਮੋਹਾਲੀ ਨੂੰ ਹੋਏ ਨੋਟਸਾਂ ਨੂੰ ਐਸਐਸਪੀ ਦੁਆਰਾ ਨਜ਼ਰਾਂ ਅੰਦਾਜ਼ ਕਰਨ ਦੇ ਮਾਮਲੇ ਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਐਸੀ ਸਮਾਜ ਦੇ ਹੱਕਾਂ ਦੀ ਰਾਖੀ ਕਰਨ ਲਈ ਅਤੇ ਉਹਨਾਂ ਤੇ ਹੋਰ ਰਹੇ ਅੱਤਿਆਚਾਰ ਨੂੰ ਰੋਕਣ ਲਈ ਬਣਾਏ ਗਏ ਇਹ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ।
ਕਿਉਂਕਿ ਰਾਸ਼ਟਰੀ ਐਸ ਸੀ ਕਮਿਸ਼ਨ ਨੇ ਐਫਆਈਆਰ ਨੰਬਰ 72/2014/ਥਾਣਾ ਫੇਸ 8 ਵਿੱਚ ਦੋਸ਼ੀ ਪਾਏ ਗਏ ਏਐਸਆਈ ਰਕੇਸ਼ ਕੁਮਾਰ ਨੂੰ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਉੱਚ ਅਧਿਕਾਰੀਆਂ ਨੇ ਪਰਚਾ ਦਰਜ ਕਰਕੇ ਅੰਦਰ ਕਰਨ ਦੀ ਬਜਾਏ ਉਸ ਦੀ ਤਰੱਕੀ ਕਰਕੇ ਉਸ ਨੂੰ ਸਬ ਇੰਸਪੈਕਟਰ ਬਣਾ ਕੇ ਰਿਟਾਇਰ ਕੀਤਾ ਹੈ। ਅੱਜ ਨੈਸ਼ਨਲ ਕਮਿਸ਼ਨ ਦੇ ਡਾਇਰੈਕਟਰ ਵੱਲੋਂ ਇਸ ਕੇਸ ਵਿੱਚ ਮੋਹਾਲੀ ਦੇ ਐਸਐਸਪੀ ਨੂੰ ਤਿੰਨ ਵਾਰ ਨੋਟਿਸ ਹੋ ਚੁੱਕੇ ਹਨ। ਪਰ ਐਸਐਸਪੀ ਮੋਹਾਲੀ ਕੋਈ ਪ੍ਰਵਾਨ ਨਹੀਂ ਕਰ ਰਿਹਾ ਪੰਜਾਬ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਵੀ ਇਹਨਾਂ ਦੋਵੇਂ ਕਮਿਸ਼ਨਰਾਂ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਅਸਮਰੱਥ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਸਿਰਫ ਸੋਸ਼ਲ ਮੀਡੀਆ ਤੇ ਐਕਟਿਵ ਰਹਿ ਕੇ ਸਮਾਜ ਦਾ ਭਲਾ ਨਹੀਂ ਹੋ ਸਕਦਾ।
ਸ. ਕੁੰਭੜਾ ਨੇ ਕਿਹਾ ਕਿ ਅਜਿਹੇ ਕੇਸਾਂ ਦੀ ਲਿਸਟ ਬਹੁਤ ਲੰਬੀ ਹੋ ਚੁੱਕੀ ਹੈ। ਸਾਡੇ ਐਸ ਸੀ ਮੋਰਚੇ ਅਤੇ ਹੋਰ ਵੀ ਸਬੰਧਤ ਪੀੜਿਤ ਪਰਿਵਾਰਾਂ ਵੱਲੋਂ ਐਸਐਸਪੀ ਮੋਹਾਲੀ ਅਤੇ ਡੀਆਈਜੀ ਰੇਂਜ ਰੂਪਨਗਰ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਜਾਵੇਗਾ। ਜਿਸ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਸੀ ਜਥੇਬੰਦੀਆਂ ਵੱਧ ਚੜ ਕੇ ਪਹੁੰਚਣਗੀਆਂ। ਮੋਰਚਾ ਆਗੂਆਂ ਨੇ ਪੀੜਤ ਤੋਂ ਪੁਲਿਸ ਤੋਂ ਪੀੜਿਤ ਹੋਏ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਸੁਣਵਾਈ ਕਰਵਾਉਣ ਲਈ ਇਸ ਘਿਰਾਓ ਵਿੱਚ ਪਹੁੰਚਣ ਦੀ ਕਿਰਪਾ ਕਰਨੀ। ਇਸ ਮੌਕੇ ਮਾਨਯੋਗ ਰਾਜਪਾਲ ਪੰਜਾਬ ਨੂੰ ਇਹਨਾਂ ਸਾਰੇ ਕੇਸਾਂ ਦਾ ਇੱਕ ਸਾਂਝਾ ਮੰਗ ਪੱਤਰ ਤਿਆਰ ਕਰਕੇ ਭੇਜਿਆ ਜਾਵੇਗਾ।
ਇਸ ਮੀਟਿੰਗ ਵਿੱਚ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਮੈਡਮ ਸਿਕਸ਼ਾ ਸ਼ਰਮਾ, ਸੋਨੀਆ ਰਾਣੀ, ਨੀਲਮ, ਬਲਵਿੰਦਰ ਕੌਰ, ਹਰਵਿੰਦਰ ਕੋਹਲੀ, ਬੱਬਲ ਚੋਪੜਾ, ਜਰਨੈਲ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।