ਪ੍ਰਿੰਸੀਪਲ ਬਲਬੀਰ ਸਿੰਘ ਜੋਨਲ ਖੇਡ ਕਮੇਟੀ ਦੇ ਸਰਵਸੰਮਤੀ ਨਾਲ ਪ੍ਰਧਾਨ ਨਿਯੁਕਤ, ਜੋਨਲ ਖੇਡ ਸਕੱਤਰ ਡਾ: ਰਜਿੰਦਰ ਸੈਣੀ ਨੂੰ ਬਣਾਇਆ

ਪੰਜਾਬ

ਸਕੱਤਰ ਜ਼ਿਲ੍ਹਾ ਖੇਡ ਕਮੇਟੀ ਚਰਨਜੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਹੋਈ ਜੋਨ ਖੇਡ ਕਮੇਟੀ ਦੀ ਚੋਣ

ਰਾਜਪੁਰਾ, 22 ਜੁਲਾਈ ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਜੋਨ ਦੀ ਖੇਡਾਂ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ ਰਾਜਪੁਰਾ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸ. ਬਲਬੀਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦੂਮਾਜਰਾ ਵਲੋਂ ਕੀਤੀ ਗਈ। ਮੀਟਿੰਗ ਵਿੱਚ ਜੋਨਲ ਸਕੱਤਰ ਡਾ. ਰਜਿੰਦਰ ਸਿੰਘ ਸੈਣੀ ਨੇ ਖੇਡਾਂ ਦੀ ਯੋਜਨਾ ਅਤੇ ਏਜੰਡਾ ਰੱਖਿਆ। ਇਸ ਉਪਰੰਤ ਜੋਨਲ ਖੇਡ ਕਮੇਟੀ ਦੀ ਚੋਣ ਸਕੱਤਰ ਜ਼ਿਲ੍ਹਾ ਖੇਡ ਕਮੇਟੀ ਚਰਨਜੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਨੇਪਰੇ ਚੜ੍ਹੀ।
ਇਸ ਮੌਕੇ ਉੱਤੇ ਰਾਜਪੁਰਾ ਜੋਨ ਦੇ ਵੱਖ-ਵੱਖ ਸਕੂਲਾਂ ਤੋਂ ਆਏ ਸਰੀਰਕ ਸਿੱਖਿਆ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨੇ ਭਾਗ ਲਿਆ। ਸ. ਬਲਬੀਰ ਸਿੰਘ ਨੇ ਜੋਨ ਨੂੰ ਪੂਰਾ ਸਹਿਯੋਗ ਦੇਣ ਦਾ ਵਿਅਕਤੀਗਤ ਭਰੋਸਾ ਦਿੱਤਾ। ਮੀਟਿੰਗ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀ ਖੇਡਾਂ ਦੀ ਯੋਜਨਾ ਨੂੰ ਲਾਗੂ ਕਰਨ ਲਈ ਵਚਨਬੱਧਤਾ ਜਤਾਈ ਗਈ।
ਸਰਬਸੰਮਤੀ ਨਾਲ ਪ੍ਰਿੰਸੀਪਲ ਬਲਬੀਰ ਸਿੰਘ ਨੂੰ ਜੋਨਲ ਟੂਰਨਾਮੈਂਟ ਪ੍ਰਧਾਨ ਨਿਯੁਕਤ ਕੀਤਾ ਗਿਆ। ਜੋਨਲ ਸਕੱਤਰ ਡਾ: ਰਜਿੰਦਰ ਸੈਣੀ, ਵਿੱਤ ਸਕੱਤਰ ਪਰਵਿੰਦਰ ਕੌਰ ਅਤੇ ਸਹਾਇਕ ਵਿੱਤ ਸਕੱਤਰ ਪਾਰੁਲ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਜੋਨ ਦੀ ਖੇਡ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ 11 ਮੈਂਬਰ ਸ਼ਾਮਲ ਕੀਤੇ ਗਏ ਹਨ।
ਖੇਡ ਕਮੇਟੀ ਦੇ ਮੈਂਬਰ ਹਨ:
ਸ਼ੰਕਰ ਨੇਗੀ, ਸਿਮਰਨਜੀਤ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਭੂਪਿੰਦਰ ਸਿੰਘ, ਗੁਰਜੋਤ ਸਿੰਘ, ਰਾਜ ਕੁਮਾਰ, ਰਛਪਾਲ ਸਿੰਘ, ਇੰਦਰਵੀਰ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਅਨੀਤਾ ਸੋਹਲ ਅਤੇ ਜਯੋਤੀ।
ਹੋਰ ਵਿਸ਼ੇਸ਼ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਹਰਪ੍ਰੀਤ ਸਿੰਘ ਐਨ.ਟੀ.ਸੀ., ਆਨੰਦ ਕੁਮਾਰ, ਵਿਨੋਦ ਕੁਮਾਰ, ਰਜਿੰਦਰ ਕੁਮਾਰ ਅਤੇ ਜਿਲ੍ਹਾ ਸਕੱਤਰ ਪਟਿਆਲਾ ਚਰਨਜੀਤ ਸਿੰਘ ਲੈਕਚਰਾਰ ਸ਼ਾਮਲ ਸਨ।
ਜਿਲ੍ਹਾ ਸਕੱਤਰ ਸ. ਚਰਨਜੀਤ ਸਿੰਘ ਨੇ ਨਵੀਂ ਟੀਮ ਦੀ ਚੋਣ ਨੂੰ ਬਾਖੂਬੀ ਨੋਟ ਕੀਤਾ ਅਤੇ ਉਨ੍ਹਾਂ ਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।