ਯੂਨੀਅਨ ਆਗੂਆਂ ਵੱਲੋਂ ਫਲਾਂ ਦੇ ਤੇ ਛਾਂਦਰ ਪੌਦੇ ਲਾ ਕੇ ਕੀਤੀ ਮੀਟਿੰਗ

ਪੰਜਾਬ

ਪੰਜਾਬ ਸਰਕਾਰ ਤੋਂ ਜੰਗਲਾਤ ਵਰਕਰਾਂ ਨੂੰ ਪੱਕੇ ਕਰਨ ਦੀ ਕੀਤੀ ਮੰਗ

ਮੱਤੇਵਾੜਾ,25, ਜੁਲਾਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਰੇਂਜ ਮੱਤੇਵਾੜਾ ਦੇ ਪ੍ਰਧਾਨ ਕੁਲਦੀਪ ਸੇਲਕੀਆਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਮੀਟਿੰਗ ਤੋਂ ਪਹਿਲਾਂ ਪ੍ਰਧਾਨ ਤੇ ਆਗੂਆਂ ਵੱਲੋਂ ਫਲਾਂ ਤੇ ਛਾਂਦਾਰ ਬੂਟੇ ਲਗਾਏ ਗਏ, ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਸੇਲਕੀਆਣਾ, ਜਸਪਾਲ ਸਿੰਘ, ਸੁਰਜੀਤ ਸਿੰਘ ਭਜਨ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਹਰਾ ਭਰਾ ਬਨਾਉਣ ਲਈ ਲੋਕਾਂ ਵੱਲੋਂ ਵੱਧ ਤੋਂ ਵੱਧ ਬੂਟੇ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਸਾਨੂੰ ਸਾਰਿਆਂ ਨੂੰ ਸਾਫ ਅਤੇ ਸ਼ੁਧ ਹਵਾ ਮਿਲਦੀ ਰਹੇ ਇਹ ਬੂਟੇ ਵੱਡੇ ਹੋ ਕੇ ਸਾਨੂੰ ਜਿੱਥੇ ਛਾਂ ਦਿੰਦੇ ਹਨ, ਉੱਥੇ ਖਾਣ ਲਈ ਫਲ ਵੀ ਦਿੰਦੇ ਹਨ,ਅਤੇ ਸਾਡਾ ਧੁੱਪ ਤੋਂ ਬਚਾ ਵੀ ਕਰਦੇ ਹਨ , ਉਹਨਾਂ ਨੇ ਕਿਹਾ ਕਿ ਹਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣ, ਇਹਨਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕੀਤੀ ਜਾਵੇ ਇਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਪੂਰੇ ਭੱਤਿਆਂ ਪੈਨਸ਼ਨਰੀ ਲਾਭਾਂ ਸਮੇਤ ਪੱਕਾ ਕੀਤਾ ਜਾਵੇ , ਕਿਉਂਕਿ ਇਹ ਕੰਮ ਸਮਾਜ ਦਾ ਸੱਭ ਨਾਲੋਂ ਅਹਿਮ ਕੰਮ ਕਰਦੇ ਹਨ ।ਇਸ ਮੌਕੇ ਮਲਕੀਤ ਸਿੰਘ ਬਲਵੀਰ ਸਿਘ ਅਤੇ ਯੁਨੀਅਨ ਮੈਂਬਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।