“ਸਾਡੀ ਸਰਕਾਰ ਬਣਾਓ, ਹਰਿਆਣਾ ਦੀ ਤਰਜ ‘ਤੇ ਸਭ ਫਸਲਾਂ ਦੀ ਖਰੀਦ ਹੋਏਗੀ ਤੇ ਐਮਐਸਪੀ ਦਿੱਤੀ ਜਾਵੇਗੀ”— ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 25 ਜੁਲਾਈ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਅੱਜ ਇਕ ਪ੍ਰੈੱਸ ਨੋਟ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣੀ ਤਾਂ ਕਿਸਾਨਾਂ ਲਈ ਇਤਿਹਾਸਿਕ ਫੈਸਲੇ ਲਏ ਜਾਣਗੇ।

ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਹਰਿਆਣਾ ਦੀ ਤਰਜ਼ ਤੇ ਪੰਜਾਬ ਵਿੱਚ ਵੀ ਫਸਲਾਂ ਦੀ ਖਰੀਦ ਨੂੰ ਪੂਰੀ ਤਰ੍ਹਾਂ ਵਿਗਿਆਨਕ ਤੇ ਪਾਰਦਰਸ਼ੀ ਬਣਾਵੇਗੀ। ਹਰ ਕਿਸਾਨ ਦੀ ਹਰ ਫਸਲ ਦੀ ਸਰਕਾਰ ਵੱਲੋਂ ਖਰੀਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ (MSP) ਦੀ ਪੂਰੀ ਰਕਮ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ।

ਹਰਦੇਵ ਉੱਭਾ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਕਰਜ਼ਿਆਂ ਹੇਠ ਦਬਿਆ ਹੋਇਆ ਹੈ, ਸਰਕਾਰੀ ਖਰੀਦ ਦੀ ਗਾਰੰਟੀ ਨਹੀਂ, ਅਤੇ ਮੰਡੀਆਂ ਵਿੱਚ ਮਨਮਰਜ਼ੀ ਚੱਲ ਰਹੀ ਹੈ। ਅਜਿਹੀ ਹਾਲਤ ਨੂੰ ਸਿਰਫ ਭਾਜਪਾ ਹੀ ਬਦਲ ਸਕਦੀ ਹੈ।

ਉੱਭਾ ਨੇ ਕਿਹਾ ਕਿ ਭਾਜਪਾ ਸਰਕਾਰ ਆਉਣ ‘ਤੇ MSP ਸਿਰਫ ਕਾਗਜ਼ੀ ਨਹੀਂ ਰਹੇਗੀ, ਉਸਨੂੰ ਜ਼ਮੀਨ ‘ਤੇ ਲਾਗੂ ਕੀਤਾ ਜਾਵੇਗਾ। ਨਾਲ ਹੀ, ਖੇਤੀ ਨਾਲ ਜੁੜੀ ਹੋਈਆਂ ਹੋਰ ਮੁੱਢਲੀਆਂ ਸੁਵਿਧਾਵਾਂ — ਜਿਵੇਂ ਪਾਣੀ, ਬਿਜਲੀ, ਮੌਸਮ ਅਨੁਕੂਲ ਬੀਜ, ਤੇ ਮਾਰਕੀਟ ਐਕਸੈੱਸ — ‘ਚ ਵੀ ਸੁਧਾਰ ਲਿਆਂਦੇ ਜਾਣਗੇ।

“ਸਾਡੀ ਪਾਰਟੀ ਕਿਸਾਨ-ਪੱਖੀ ਹੈ, ਤੇ ਕਿਸਾਨਾਂ ਦੀ ਚੰਗੀ ਹਾਲਤ ਸਾਡੀ ਪਹਿਲੀ ਤਰਜੀਹ ਰਹੇਗੀ,”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।