ਰੋਪੜ 26 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਰੋਪੜ ਦੀ ਤਹਿਸੀਲ ਨੰਗਲ ਅਧੀਨ ਪੈਂਦੇ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਵੱਲੋਂ ਕਥਿਤ ਤੌਰ ਤੇ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮਨਸ਼ਵੀ ਸ਼ਰਮਾ ਈਟੀਟੀ ਅਧਿਆਪਕਾ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ ਵਿੱਚ ਤੈਨਾਤ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲ ਰਹੀ ਸੀ।ਪ੍ਰਾਪਤ ਰਿਪੋਰਟਾਂ ਮੁਤਾਬਿਕ, ਅਧਿਆਪਕਾ ਨੇ ਅੱਜ ਨਹਿਰ ਵਿੱਚ ਛਾਲ ਮਾਰ ਦਿੱਤੀ, ਹਾਲਾਂਕਿ ਜਿਵੇਂ ਹੀ ਉਹਦੇ ਕਰੀਬੀਆਂ ਨੂੰ ਅਧਿਆਪਕਾ ਦੇ ਨਹਿਰ ਵਿੱਚ ਛਾਲ ਮਾਰਨ ਦੀ ਸੂਚਨਾ ਮਿਲੀ ਤਾਂ, ਉਨ੍ਹਾਂ ਵਿੱਚ ਸਹਿਮ ਦਾ ਮਾਹੌਲ ਹੈ।ਉਧਰ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਅਧਿਆਪਕਾ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ। ਇੱਕ ਅਧਿਆਪਕ ਆਗੂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਹੀ ਮਨਸ਼ਵੀ ਸ਼ਰਮਾ ਨੇ ਨੌਕਰੀ ਜੁਆਇਨ ਕੀਤੀ ਸੀ।












