ਈਯੂਵਿਕ-2025 ਦੌਰਾਨ ਫੋਰਟਿਸ ਮੋਹਾਲੀ ਵਿੱਚ ਵੈਰੀਕੋਜ਼ ਨਾੜੀਆਂ ਦੇ ਗੁੰਝਲਦਾਰ ਮਾਮਲਿਆਂ ’ਤੇ ਚਰਚਾ ਕਰਨ ਲਈ ਅੰਤਰਰਾਸ਼ਟਰੀ ਮਾਹਰ ਹੋਣਗੇ ਇਕੱਠੇ

ਚੰਡੀਗੜ੍ਹ ਪੰਜਾਬ

ਚਾਰ ਦਿਨਾਂ ਦਾ ਇਹ ਸਮਾਗਮ ਵੈਰੀਕੋਜ਼ ਨਾੜੀਆਂ ਦੇ ਵੱਖ-ਵੱਖ ਇਲਾਜ ਵਿਕਲਪਾਂ ’ਤੇ ਸਾਰੇ ਪ੍ਰਤੀਨਿਧੀਆਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰੇਗਾ

ਚੰਡੀਗੜ੍ਹ, 29 ਜੁਲਾਈ,ਬੋਲੇ ਪੰਜਾਬ ਬਿਊਰੋ;

ਵੈਰੀਕੋਜ਼ ਨਾੜੀਆਂ ਅਤੇ ਇਸਦੇ ਪ੍ਰਬੰਧਨ ਲਈ ਉੱਨਤ ਇਲਾਜ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਫੋਰਟਿਸ ਹਸਪਤਾਲ, ਮੋਹਾਲੀ 30 ਜੁਲਾਈ ਤੋਂ 2 ਅਗਸਤ, 2025 ਤੱਕ ਐਂਡੋਵੈਸਕੁਲਰ ਅਤੇ ਅਲਟਰਾਸਾਊਂਡ-ਗਾਈਡੇਡ ਵੇਨਸ ਇੰਟਰਵੈਂਸ਼ਨ ਕੋਰਸ-2025 (ਈਯੂਵਿਕ) ਦੇ 11ਵੇਂ ਐਡੀਸ਼ਨ ਦਾ ਆਯੋਜਨ ਕਰ ਰਿਹਾ ਹੈ। ਇਹ ਅੰਤਰਰਾਸ਼ਟਰੀ ਕਾਨਫਰੰਸ ਵੈਸਕੁਲਰ ਮੈਡੀਕਲ ਸਿੱਖਿਆ ਵਿੱਚ ਵਿਸ਼ਵ ਪੱਧਰੀ ਮਿਆਰ ਸਥਾਪਿਤ ਕਰਨ ਅਤੇ ਭਾਗੀਦਾਰਾਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਲਗਭਗ 40 ਦੇਸ਼ਾਂ ਦੇ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵੈਸਕੁਲਰ ਸਰਜਨਾਂ ਨੂੰ ਇੱਕ ਮੰਚ ਤੇ ਲੈਕੇ ਆਵੇਗੀ।

ਫੋਰਟਿਸ ਹਸਪਤਾਲ, ਮੋਹਾਲੀ ਦੇ ਵੈਸਕੁਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਨੇ ਈਯੂਵਿਕ ਦੇ ਮੌਕੇ ’ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਸੈਸ਼ਨਾਂ ਦੀ ਅਗਵਾਈ ਕਰਨਗੇ ਅਤੇ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਚਾਰ ਦਿਨਾਂ ਦਾ ਇਹ ਪ੍ਰੋਗਰਾਮ ਡੈਲੀਗੇਟਾਂ ਨੂੰ ਵੇਨਸ ਅਲਟਰਾਸਾਊਂਡ ਫਿਜੀਕਸ, ਯੰਤਰਾਂ ਦੀ ਸਮਝ, ਵੇਨਸ ਲੋਅਰ ਐਗ੍ਰਿਮਿਟੀ ਅਲਟਰਾਸਾਊਂਡ ਮੁਲਾਂਕਣ, ਵੇਨਸ ਐਬਲੇਸ਼ਨ ਪ੍ਰਕਿਰਿਆਵਾਂ ਦੀ ਮੈਪਿੰਗ ਅਤੇ ਵੇਨਸ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਵਿਹਾਰਕ ਸਿਖਲਾਈ ਪ੍ਰਦਾਨ ਕਰੇਗਾ।

ਕੋਰਸ ਦੇ ਮੁੱਖ ਵਿਸ਼ਿਆਂ ਵਿੱਚ ਸ਼ਾਮਿਲ ਹਨ: ਅਲਟਰਾਸਾਊਂਡ-ਗਾਈਡਡ ਪੰਕਚਰ ਅਤੇ ਆਈਜੇਵੀ, ਫੀਮੋਰਲ, ਪੌਪਲਾਈਟਲ ਐਕਸੈਸ, ਕੰਪਰੈਸ਼ਨ ਥੈਰੇਪੀ, ਸੀਐਲਏਸੀਐਸ, ਸਕਲੇਰੋਥੈਰੇਪੀ, ਪਿਕੋਪ੍ਰੇਸੋ, ਲਿਮਫੇਡੀਮਾ ਡਰੈਸਿੰਗ, ਵੈਰੀਕੋਜ਼ ਨਾੜੀਆਂ ਦਾ ਇਲਾਜ, ਈਵੀਐਲਟੀ, ਆਰਐਫ ਐਬਲੇਸ਼ਨ, ਗਲੂ, ਐਮਓਸੀਏ, ਮਾਈਕ੍ਰੋਵੇਵ, ਹਾਈਬ੍ਰਿਡ ਪੇਲਵਿਕ ਰਿਫਲਕਸ, ਡਾਇਲਸਿਸ ਐਕਸੈਸ (ਜਿਵੇਂ ਕਿ ਏਵੀ ਫਿਸਟੁਲਾ, ਐਂਜੀਓਪਲਾਸਟੀ, ਕੀਮੋਪੋਰਟ)। ਨਾਲ ਹੀ ਵੈਸਕੁਲਰ ਸਰਜਰੀ ਨਾਲ ਜੁੜੇ ਐਡਵਾਂਸਡ ਇੰਟਰਵੇਂਸ਼ੰਨਸ ਜਿਵੇਂ ਡੀਵੀਟੀ ਥਰੋਮਬੋਲਾਈਸਿਸ, ਆਈਵੀਸੀ ਫਿਲਟਰ ਪਲੇਸਮੈਂਟ, ਇਨਫਰਾਪੋਪਲਾਈਟਲ ਐਂਜੀਓਪਲਾਸਟੀ (ਡਾਇਬੀਟਿਕ ਫੁੱਟ ਲਈ), ਹਾਈਬ੍ਰਿਡ ਏਵੀਐਮ ਇਲਾਜ, ਕ੍ਰੋਨਿਕ ਡੀਪ ਵੇਨਸ ਸਟੈਂਟਿੰਗ, ਅਤੇ ਆਈਵੀਯੂਐਸ-ਗਾਈਡਡ ਪਰਫੋਰੇਟਰ ਕਲੋਜ਼ਰ ਵੀ ਸ਼ਾਮਿਲ ਹਨ।

ਡਾ. ਜਿੰਦਲ ਨੇ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵੈਰੀਕੋਜ਼ ਨਾੜੀਆਂ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਵੈਰੀਕੋਜ਼ ਨਾੜੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਲੱਤਾਂ ਵਿੱਚ ਨਾੜੀਆਂ ਉੱਭਰੀਆਂ ਹੁੰਦੀਆਂ ਹਨ, ਜਿਸ ਕਾਰਨ ਦਰਦ, ਸੋਜ, ਖੁਜਲੀ ਅਤੇ ਖੂਨ ਵਹਿੰਦਾ ਹੈ। ਕੁੱਝ ਮਾਮਲਿਆਂ ਵਿੱਚ, ਚਮੜੀ ਕਾਲੀ ਹੋ ਸਕਦੀ ਹੈ ਜਾਂ ਲੱਤਾਂ ’ਤੇ ਫੋੜੇ ਬਣ ਸਕਦੇ ਹਨ। ਇਸ ਬਿਮਾਰੀ ਦਾ ਪਤਾ ਕਲੀਨਿਕਲ ਜਾਂਚ ਅਤੇ ਡੁਪਲੈਕਸ ਅਲਟਰਾਸਾਊਂਡ ਦੁਆਰਾ ਲਗਾਇਆ ਜਾਂਦਾ ਹੈ ਅਤੇ ਨਾੜੀਆਂ ਨੂੰ ਬੰਦ ਕਰਨ ਲਈ ਕਈ ਇਲਾਜ ਪ੍ਰਕਿਰਿਆਵਾਂ ਉਪਲੱਬਧ ਹਨ।

ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਮਾਹਿਰਾਂ ਵਿੱਚ ਫਰਾਂਸ ਤੋਂ ਪ੍ਰੋਫੈਸਰ ਜੀਨ ਉਹਲ, ਡਾ. ਜੀਨ ਬੇਨਿਗਨੀ, ਯੂਏਈ ਤੋਂ ਡਾ. ਵਸੀਲਾ ਤਾਹਾ ਅਤੇ ਫਰਾਂਸ ਤੋਂ ਡਾ. ਪਾਸਕਲ ਫਿਲੋਰੀ ਸ਼ਾਮਿਲ ਹਨ। ਇਸ ਤੋਂ ਇਲਾਵਾ, ਵੈਰੀਕੋਜ਼ ਨਾੜੀਆਂ ਸੇਵਾ ਪ੍ਰਦਾਤਾ, ਸੋਨੋਗ੍ਰਾਫਰ ਅਤੇ ਹੋਰ ਸਹਿਯੋਗੀ ਸਿਹਤ ਕਰਮਚਾਰੀ ਵੀ ਕੋਰਸ ਵਿੱਚ ਸ਼ਾਮਿਲ ਹੋਣਗੇ।

ਡਾ. ਰਾਵੁਲ ਜਿੰਦਲ ਦੀ ਟੀਮ ਤੋਂ ਡਾ. ਪਿਊਸ਼ ਚੌਧਰੀ ਅਤੇ ਡਾ. ਸ਼ਬਜੋਤ ਢਿੱਲੋਂ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।